pendu jatt status
Feb 17th 2019, 2:21 am
44 Views

ਬਹੁਤ ਹੀ ਹਰਮਨ ਪਿਆਰੇ ਗੀਤ ਛੱਲੇ ਵਾਰੇ |ਛਲਾ ਇਕ
ਪਿਓ ਪੁਤ ਦੀ ਦਾਸਤਾਨ ਹੈ ਜਿਸਵਾਰੇ ਕਿਸੇ ਨੇ ਜਾਣਨ
ਦੀ ਕੋਸ਼ਿਸ਼ ਨਹੀ ਕੀਤੀ ਇਹ ਬਹੁਤ ਦੁਖ ਭਰੀ ਦਾਸਤਾਨ ਹੈ |
ਹਰੀਕੇ ਪਤਨ ਦਾ ਰੇਹਣ ਵਾਲਾ ਜੱਲਾ ਮਲਾਹ ਸੀ ਜਿਸ ਨੂ
ਰਬ ਨੇ ਇਕ ਪੁਤਰ ਨਾਲ ਨਵਾਜਿਆ ਜੱਲਾ ਮਲਾਹ ਨੇ
ਉਸਦਾ ਨਾਮ ਛੱਲਾ ਰਖਿਆ ਬਹੁਤ ਹੀ ਪਿਆਰ ਨਾਲ
ਉਸਦੀ ਪਰਵਰਿਸ਼ ਕੀਤੀ ਜੱਲੇ ਮਲਾਹ ਨੇ | ਜਦ
ਛੱਲਾ ਛੋਟਾ ਹੀ ਸੀ ਉਸਦੀ ਮਾਂ ਇਸ ਜਹਾਨ ਤੋਂਰੁਕਸਤ ਕਰ
ਗਈ |ਜੱਲਾ ਮਲਾਹ ਉਸ ਨੂ ਆਪਣੇ ਨਾਲਕਮ ਤੇ
ਲੈਜਾਂਦਾ ਸੀ |ਇਕ ਦਿਨ ਛਲੇ ਨੂਨਾਲ ਲੈਕੇ ਜਦ ਜੱਲਾ ਮਲਾਹ
ਕਮ ਤੇ ਗਿਆਮਲਾਹ ਦੀ ਸੇਹਤ ਠੀਕ ਨਾ ਹੋਣ ਕਰਕੇ ਉਸਨੇ
ਸਵਾਰੀਆਂ ਨੂ ਬੇੜੀ ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ
ਇਨਕਾਰ ਕਰਤਾ|ਸਵਾਰੀਆਂ ਕਹਣ ਲਗੀਆਂ ਕੇ ਆਪਣੇ ਪੁਤਨੂ
ਕਹ ਕੇ ਓਹ ਸਾਨੂ ਦੁਸਰੇ ਪਾਸੇ ਛਡ ਕੇ ਆਵੇ ਸਾਰਿਆਂ ਦੇ ਜੋਰ
ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂ ਬੇੜੀ ਲਿਜਾਣ ਲਈ
ਕੇਹਾ |ਸਾਰੇ ਬੇੜੀ ਚ ਸਵਾਰ ਹੋਕੇ ਦਰਿਆ ਚ ਚਲੇ ਗਏ
ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਬਾਪਿਸ ਨਹੀ ਮੁੜਿਆ
ਸਤਲਜਤੇ ਬਿਆਸ ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂ
ਰੋੜ ਕੇ ਆਪਣੇ ਨਾਲ ਲੈ ਗਿਆ |ਜੱਲਾ ਮਲਾਹ ਨੂ ਉਡੀਕਦੇ
ਨੂ ਦਿਨ ਢਲ ਗਿਆ ਪਿੰਡ ਵਾਲੇ ਵੀ ਆਗੇ ਤੇ ਛੱਲੇ ਨੂ ਲਭਣ
ਲਗ ਗਏ ਕਈ ਦਿਨਾ ਤਕ ਲਭਦੇ ਰਹੇ ਪਰ
ਛਲਾ ਨਾ ਮਿਲਿਆ | ਪੁਤ ਦੇ ਵਿਜੋਗ ਚ ਜੱਲਾ ਮਲਾਹ
ਪਾਗਲ ਹੋ ਗਿਆ |ਨਦੀ ਕਿਨਾਰੇ
ਗਾਉਂਦਾ ਫਿਰਦਾ ਹੈ ..........ਛੱਲਾ ਮੁੜਕੇ ਨਹੀ ਆਇਆ
ਰੋਣਾ ਉਮਰਾਂ ਦਾ ਪਾਇਆ ਮਲਇਆ ਹੈ ਦੇਸ਼
ਪਰਾਇਆ .......... ਜਲ ਮਲਾਹ ਨੂ ਛਲੇ ਦੀ ਮਾ ਚੇਤੇ
ਔਂਦੀ ਹੈ ਸੋਚਦਾ ਹੈਕਾਸ਼ ਓਹ ਜਿੰਦੀ ਹੁੰਦੀ ਮੈ ਇਸਨੂ ਅਪਨੇ
ਨਾਲ ਨਹੀ ਸੀ ਲੈਕੇ ਓਣਾ ਤੇ ਮੇਰਾ ਪੁੱਤ ਅੱਜ
ਜਿੰਦਾ ਹੋਣਾ ਸੀ ਤੇ ਕਹਿੰਦਾ ਹੈ.............ਗਲਸੁਣ
ਛਲਇਆ ਕਾਵਾਂ ,ਮਾਵਾਂਠੰਡੀਆਂ ਛਾਵਾਂ.........
ਜੱਲਾ ਪਾਣੀ ਚ ਹਥ ਮਾਰਦਾ ਹੈ ਤੇ ਲੋਕ ਪੁਛਦੇ ਨੇ ਜ੍ਲੇਆ
ਕੀ ਲਭਨਾ ਹੈਤੇ ਜੱਲਾ ਕਹਿੰਦਾ........ ਛੱਲਾ ਨੋ ਨੂ ਖੇਵੇ
ਪੁਤਰ ਮਿਠੜੇ ਮੇਵੇ ਅੱਲਾ ਸਬ ਨੂ ਦੇਵੇ , ਗਲ ਸੁਣ
ਕਾਵਾਂ ਮਾਵਾਂ ਠੰਡੀਆਂ ਛਾਵਾਂ|ਸ਼ਾਮ ਹੋ ਜਾਂਦੀ ਹੈ ਤੇ ਲੋਕ
ਕਹਿੰਦੇਨੇ ਘਰ ਨੂ ਚਲ ਹੁਣ
ਤੇਜੱਲਾ ਕਹਿੰਦਾ ਹੈ .....ਛੱਲਾ ਬੇੜੀ ਪੂਰੇ
ਬਤਨਮਾਹੀ ਦਾ ਦੂਰਏ |ਜਾਣਾ ਪਹਲੇ ਭੂਰੇ ਗਲ ਸੁਣ
ਛਲਇਆ ਕਾਵਾਂ,ਮਾਵਾਂ ਠੰਡੀਆਂ ਛਾਵਾਂ........ਇਸ
ਤਰਾਂ ਜੱਲਾ ਮਲਾਹ ਅਪਣੀ ਜਿੰਦਗੀ ਬਿਤਾਂਦਾ ਰਿਹਾ ਅਪਨੇ
ਪੁੱਤ ਦੀ ਯਾਦ ਚ ਫਿਰ ਓਹ ਹਰੀਕੇ ਤੋਂ ਗੁਜਰਾਤ
ਚਲਾ ਗਿਆ ਅਪਣੀ ਜਿੰਦਗੀ ਦੇ ਕੁਛ ਸਾਲ ਗੁਜਰਾਤ ਚ
ਬਿਤਾਣ ਤੋਂ ਬਾਦ ਉਸਦੀ ਮੌਤ ਹੋ ਗਈ ਅੱਜ ਵੀ ਗੁਜਰਾਤ
ਪਾਕਿਸਤਾਨ ਚ ਉਸਦੀ ਸਮਾਧੀ ਬਣੀ ਹੋਈ ਹੈ | ....

ਕੌਣ ਸੀ ਛੱਲਾ