admin (@admin)
Jul 30th 2017, 8:22 pm
235 Views
Dardan Wala Des

Dardan Wala Des Lyrics – Satinder Sartaaj

ਮੈਨੂੰ ਦਰਦਾਂ ਵਾਲਾ ਦੇਸ ਅਵਾਜਾਂ ਮਾਰਦਾ

ਹੋ ਮੇਰੀ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ

ਮੈਨੂੰ ਦਰਦਾਂ ਵਾਲਾ ਦੇਸ ਅਵਾਜਾਂ ਮਾਰਦਾ

ਇਸ ਕਿਸਮਤ ਡਾਢੀ ਹੱਥੋਂ ਬੜੇ ਖੁਆਰ ਹੋਏ

ਅਸੀਂ ਮਿੱਟੀ ਮੁਲਖ ਤੇ ਮਾਂ ਤੋਂ ਵੀ ਬੇਜ਼ਾਰ ਹੋਏ

ਇਸ ਕਿਸਮਤ ਡਾਢੀ ਹੱਥੋਂ ਬੜੇ ਖੁਆਰ ਹੋਏ

ਅਸੀਂ ਮਿੱਟੀ ਮੁਲਖ ਤੇ ਮਾਂ ਤੋਂ ਵੀ ਬੇਜ਼ਾਰ ਹੋਏ

ਹੁਣ ਕੀਕਣ ਕਰੀਏ ਸਫਰ ਸਮੁੰਦਰੋਂ ਪਾਰ ਦਾ

ਹੋ ਜਦੋ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ

ਹੁਣ ਮੈਨੂੰ ਮੇਰਾ ਦੇਸ ਅਵਾਜਾਂ ਮਾਰਦਾ
ਕੋਈ ਸੋਗੀ ਸੁਲਖ ਸੁਨੇਹੇ ਮਿਲੇ ਹਵਾਵਾਂ ਤੋਂ

ਕੋਈ ਰੋਗੀ ਵਾਂਝਾ ਰਹਿ ਨਾ ਜਾਏ ਦੁਆਵਾਂ ਤੋਂ

ਫੇਰ ਮੱਠਾ ਪੈ ਜੂ ਦਰਦ ਕਿਸੇ ਦੀ ਮਾਂ ਦਾ

ਹੋ ਜਦੋਂ ਰੂਹ ਵਿੱਚ ਰਲ ਗਿਆ ਨੂਰ ਕਿਸੇ ਸਰਕਾਰ ਦਾ

ਹੁਣ ਮੈਨੂੰ ਮੇਰਾ ਦੇਸ ਅਵਾਜਾਂ ਮਾਰਦਾ
ਹੁਣ ਨੈਣਾ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ

ਉਸ ਮੁਲਖ ਦੇ ਵੱਲੋਂ ਪੁਰੇ ਇਲਾਹੀ ਵਗਦੇ ਨੇ

ਹੁਣ ਕਬਜਾ ਮੇਰੇ ਉੱਤੇ ਅਸਲ ਹਕ਼ਦਾਰ ਦਾ

ਮੇਰੀ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ

ਦਰਦਾਂ ਵਾਲਾ ਦੇਸ ਅਵਾਜਾਂ ਮਾਰਦਾ
ਐ ਕੁਦਰਤ ਮੈਨੂੰ ਗੋਦ ਦੇ ਵਿੱਚ ਸੁਲਾ ਲੈ ਨੀ

ਬਿਨ ਤੇਰੇ ਮੇਰਾ ਕੋਈ ਨੀ ਗਲੇ ਲਗਾ ਲੈ ਨੀ

ਮੈਨੂੰ ਮਿਲਿਆ ਨੀ ਕੋਈ ਸ਼ਖਸ਼ ਮੇਰੇ ਇਤਬਾਰ ਦਾ

ਹੁਣ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ

ਮੈਨੂੰ ਮੇਰਾ ਦੇਸ ਅਵਾਜਾਂ ਮਾਰਦਾ
ਜਦ ਖੁਦੀ ਤੋਂ ਉੱਠ ਗਏ ਪਰਦੇ ਫੇਰ ਕਿਸੇ ਕੱਜਣਾ ਨਈ

ਸ਼ਏਰਾਂ ਤੋਂ ਜਜ਼ਬਾ ਲਫਜਾਂ ਦੇ ਵਿੱਚ ਬੱਜਣਾ ਨਾਈ

ਹਾਏ ਵੱਸ ਨਈ ਚੱਲਣਾ ਫੇਰ ਕਿਸੇ ਫ਼ਨਕਾਰ ਦਾ

ਹੋ ਜਦੋਂ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ

ਹੁਣ ਮੈਨੂੰ ਮੇਰਾ ਦੇਸ ਅਵਾਜਾਂ ਮਾਰਦਾ
ਹਮਦਰਦੋਂ ਮੈਨੂੰ ਓਸ ਜ਼ਮੀਨ ਤੇ ਲੈ ਜਾਣਾ

ਫੇਰ ਨਈ ਤੇ ਮੇਰਾ ਖ਼ਾਬ ਅਧੂਰਾ ਰਹਿ ਜਾਣਾ

ਕਿੰਝ ਰੁਕਿਆ ਅਰ ਫਰਜੰਦ ਕਿਸੇ ਦਰਬਾਰ ਦਾ

ਪਰ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ

ਮੈਨੂੰ ਦਰਦਾਂ ਵਾਲਾ ਦੇਸ ਅਵਾਜਾਂ ਮਾਰਦਾ

ਮੇਰੀ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ

ਹੁਣ ਮੈਨੂੰ ਮੇਰਾ ਦੇਸ ਅਵਾਜਾਂ ਮਾਰਦਾ

ਹੋ ਮੈਨੂੰ ਦਰਦਾਂ ਵਾਲਾ ਦੇਸ ਅਵਾਜਾਂ ਮਾਰਦਾ
https://www.youtube.com/watch?v=7AFAa5vvYNo

Satinder Sartaaj