Jattsingh (@jatt)
Oct 23rd 2017, 5:38 am
183 Views

ਜ਼ਰਾ #ਗੌਰ #ਕਰਿਓ

ਇਕ ਵਾਰ 9 ਨੇ 8 ਨੂੰ ਥੱਪੜ ਮਾਰਿਆ,
8 ਰੋਣ ਲਗ ਪਿਆ,
8 ਨੇ 9 ਨੂੰ ਪੁਛਿਆ ਤੂੰ ਮੇਰੇ ਥੱਪੜ ਕਿਉਂ ਮਾਰਿਆ ?

9 ਬੋਲਿਆ ਮੈ ਵੱਡਾ ਹਾ ਮੈ ਮਾਰ ਸਕਦਾ ਹਾ ,

,ਇਹ ਗਲ ਸੁਣ ਕਿ 8 ਨੇ 7 ਨੂੰ ਥੱਪੜ ਮਾਰਿਆ,
ਅਤੇ 9 ਵਾਲੀ ਗਲ ਦੁਹਰਾ ਦਿੱਤੀ,
7 ਨੇ 6 ਨੂੰ......
6 ਨੇ 5 ਨੂੰ......
5 ਨੇ 4 ਨੂੰ......
4 ਨੇ 3 ਨੂੰ......
3 ਨੇ 2 ਨੂੰ......
2 ਨੇ 1 ਨੂੰ......
ਹੁਣ 1 ਕਿਸ ਨੂੰ ਥੱਪੜ ਮਾਰੇ ਕਿਉਂਕਿ 1 ਤੋ ਹੇਠਾਂ ਤਾ 0 ਹੈ,
1 ਨੇ 0 ਨੂੰ ਥੱਪੜ ਨਹੀ ਮਾਰਿਆ , 0 ਨੂੰ ਪਿਅਾਰ ਨਾਲ ਉਠਾਇਆ ਤੇ ਆਪਣੇ ਕੋਲ ਬਿਠਾ ਲਿਆ, ਜਿਉਂ ਹੀ 1 ਨੇ 0 ਨੂੰ ਬਿਠਾਇਆ ਤਾ 1 ਦੀ ਤਾਕਤ 10 ਹੋ ਗਈ, ਇਹ ਸਭ ਦੇਖ ਕਿ 9 ਦੀ ਹਾਲਤ ਖਰਾਬ ਹੋ ਗਈ। ਜ਼ਿੰਦਗੀ ਚ ਕਿਸੇ ਦਾ ਸਾਥ ਹੋਣਾ ਕਾਫੀ ਹੁੰਦਾ ਹੈ, ਮੋਢੇ ਤੇ ਕਿਸੇ ਦਾ ਹੱਥ ਹੋਣਾ ਵੀ ਕਾਫੀ ਹੈ, ਦੂਰ ਹੋਵੇ ਜਾ ਨਜ਼ਦੀਕ ਕੋਈ ਫਰਕ ਨਹੀ ਪੈਦਾ।ਅਨਮੋਲ ਰਿਸ਼ਤਿਆ ਦਾ ਅਹਿਸਾਸ ਹੀ ਕਾਫੀ ਹੈ।

ਕਿਸੇ ਦੀਆਂ ਮਜਬੂਰੀਆਂ ਤੇ ਹੱਸਣਾ ਨਹੀ ਚਾਹੀਦਾ, ਮਜ਼ਬੂਰੀਆਂ ਕੋਈ ਖਰੀਦ ਕੇ ਨਹੀਂ ਲਿਆਉੰਦਾ, ਵਕਤ ਤੋ ਡਰਨਾ ਚਾਹੀਦਾ ਬੁਰਾ ਵਕਤ ਕਿਸੇ ਨੂੰ ਪੁੱਛ ਕੇ ਨਹੀ ਆਉਂਦਾ, ਅਕਲ ਕਿੰਨੀ ਵੀ ਤੇਜ ਹੋਵੇ, ਨਸੀਬ ਤੋ ਬਿਨ੍ਹਾਂ ਜਿੱਤ ਨਹੀਂ ਸਕਦੀ, ਬੀਰਬਲ ਅਕਲਮੰਦ ਹੋਣ ਦੇ ਬਾਵਜੂਦ ਕਦੇ ਬਾਦਸ਼ਾਹ ਨਾ ਬਣ ਸਕਿਆ, ਤੁਸੀਂ ਕਦੇ ਵੀ ਆਪਣੇ ਆਪ ਨੂੰ ਗਲ ਨਾਲ ਨਹੀ ਲਾ ਸਕਦੇ, ਨਾ ਹੀ ਤੁਸੀਂ ਆਪਣੇ ਮੋਡੇ ਤੇ ਸਿਰ ਰਖ ਕੇ ਰੋ ਸਕਦੇ ਹੋ। ਇਕ ਦੂਜੇ ਲਈ ਜਿਉਣਾ ਹੀ ਜ਼ਿੰਦਗੀ ਹੈ। ਇਸ ਲਈ ਵਕਤ ਉਸ ਨੂੰ ਦਿਉ ਜੋ ਤੁਹਾਨੂੰ ਦਿਲੋਂ ਚਾਹੁੰਦਾ ਹੈ।
ਰਿਸ਼ਤੇ ਪੈਸੇ ਦੇ ਮੁਹਤਾਜ਼ ਨਹੀ ਹੁੰਦੇ, ਕਿਉਂਕਿ ਕੁੱਝ ਰਿਸ਼ਤੇ ਮੁਨਾਫਾ ਨਹੀ ਦਿੰਦੇ, ਪਰ ਜੀਵਨ ਅਮੀਰ ਜ਼ਰੂਰ ਬਣਾ ਦਿੰਦੇ ਹਨ, ਤੁਹਾਡੇ ਕੋਲ ਮਾਰੂਤੀ ਹੋਵੇ ਜਾ ਬੀ ਐਮ ਡਬਲਿਊ ਸੜਕ ਉਹੋ ਹੀ ਰਹੇਗੀ।
ਆਪ ਟਾਈਟਨ ਘੜੀ ਬੰਨ੍ਹੋ ਜਾਂ ਰੌਲੇਕਸ ਵਕਤ ਉਹੋ ਹੀ ਰਹੂਗਾ,
ਤੁਹਾਡੇ ਕੋਲ ਮੋਬਾਈਲ ਐੱਪਲ ਦਾ ਹੋਵੇ ਜਾਂ ਸੈਮਸੰਗ, ਤੁਹਾਨੂੰ ਕਾਲ ਕਰਨ ਵਾਲੇ ਲੋਕ ਨਹੀਂ ਬਦਲਣਗੇ।
Sandhu

ਮੋਬਾਈਲ