Jattsingh (@jatt)
Mar 22nd 2018, 8:13 am
173 Views

ੲਿਕ ਗੁਰਸਿੱਖ ਨੇ ਭੇਜੀ ਮਨ ਨੂੰ ਸੇਧ ਦੇਣ ਵਾਲੀ ਪੈਂਤੀ ਅਖਰੀ
..........................
..........................
ੳ.... ਉਠ ਸਵੇਰੇ ਜਾਗ
ਅ.... ਆਲਸ ਨੀਂਦ ਤਿਆਗ
ੲ.... ਇਸਨਾਨ ਕਰ ਪਿਆਰੇ
ਸ.... ਸਾਫ ਦੰਦ ਕਰ ਸਾਰੇ
ਹ.... ਹਥ ਵਿਚ ਗੁਟਕਾ ਲੈ ਕੇ
ਕ.... ਕਰ ਲੈ ਪਾਠ ਤੂੰ ਬਹਿ ਕੇ
ਖ.... ਖੂਸ਼ੀ ਖੂਸ਼ੀ ਪੜ ਬਾਣੀ
ਗ.... ਗਿਆਨਵਾਨ ਹੋ ਪਰਾਣੀ
ਘ.... ਘਰ ਵਿਚ ਹੀ ਨਾ ਬਹਿ ਜੀ
ਙ.... ਵਾਂਗ ਨਾ ਖਾਲੀ ਰਹਿ ਜੀ
ਚ.... ਚਲ ਤੂੰ ਗੁਰਦੁਆਰੇ
ਛ.... ਛਡ ਦੇ ਆਉਗਣ ਸਾਰੇ
ਜ.... ਜਗਤ ਗੁਰੂ ਨੂੰ ਵੇਖ
ਝ.... ਝੁਕ ਕੇ ਮੱਥਾ ਟੇਕ
ਞ.... ਞਾਣੀ ਵਾਣ ਪਿਆਰਾ
ਟ.... ਟੁੱਟੀ ਗੰਢਣ ਹਾਰਾ
ਠ.... ਠੋਕਰ ਨਾ ਤੂੰ ਖਾਈ
ਡ.... ਡੋਲ ਨਾ ਕਿਧਰੇ ਜਾਈ
ਢ.... ਢਕੇ ਪਰਦੇ ਤੇਰੇ
ਣ.... ਜਾਣੀ ਚਾਰ ਚੁਫੇਰੇ
ਤ.... ਤਿਆਗ ਤੂੰ ਮੇਰੀ ਮੇਰੀ
ਥ.... ਥੋੜ੍ਹੀ ਜਿੰਦਗੀ ਤੇਰੀ
ਦ.... ਦਿਲ ਨਾ ਕਦੇ ਦੁਖਾਈ
ਧ.... ਧਿਆਨ ਨਾਮ ਵਿਚ ਲਾਵੀ
ਨ.... ਨਿੰਦਿਆ ਚੁਗਲੀ ਛੱਡ ਦੇ
ਪ.... ਪਾਪ ਦਿਲੋ ਤੂੰ ਕਡਦੇ
ਫ.... ਫੇਰ ਨੀ ਇਥੇ ਆਉਣਾ
ਬ.... ਬਾਅਦ ਵਿਚ ਪਊ ਪਛਤਾਉਣਾ
ਭ.... ਭਲਾ ਸਰਬੱਤ ਲੋਚੀਂ
ਮ.... ਮਾੜਾ ਕਦੇ ਨਾ ਸੋਚੀ
ਯ.... ਯਾਦ ਮੌਤ ਰਖੀ
ਰ.... ਰੱਬ ਵਸਾ ਲੈ ਅਖੀ
ਲ.... ਲਗ ਜਾ ਗੁਰਾ ਦੇ ਲੜ ਤੂੰ
ਵ.... ਵਿਦਿਆ ਰਜ ਰਜ ਪੜ ਤੂੰ
ੜ.... ੜਾੜ ਨਾ ਰਖੀ ਕੋਈ ਸਭ ਦੇ ਅੰਦਰ ਮਾਲਕ ਸੋਈ.. ੴੴੴ
ਜਪੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਯਾਦ ਮੌਤ ਰਖੀ