Lohri status ਲੋਹੜੀ ਸਟੇਟਸ Whatsapp and Messages for Facebook
Jan 15th 2019, 10:16 am
31 Views
220y73dr

ਲੋਹੜੀ ਦੀਆੰ ਬਹੁਤ ਬਹੁਤ ਵਧਾਈਆਂ
ਪਤਾ ਹੀ ਨਹੀਂ ਲੱਗਿਆ ਸਮਾੰ ਕਿਵੇਂ ਬਦਲ ਜਾਂਦਾ ਹੈ !
ਆਪਣੇ ਪਿੰਡ ਦੀ ਲੋਹੜੀ ਯਾਦ ਕਰਦਿਆਂ ....!!!
ਸਾਡਾ ਛੋਟਾ ਜਿਹਾ ਪਿੰਡ ਸੀ ਚਿੜੀ ਦੇ ਪੌੰਚੇ ਜਿੱਡਾ ..!!
ਉਦੋਂ ਬਹੁਤੇ ਨਿਆਣੇ ਲੋਹੜੀ ਨੂੰ ਗਲਾੰ ਚ ਝੋਲੇ ਪਾਕੇ ਪਿੰਡ ਦੇ ਘਰਾੰ ਚ ਦਾਣੇ ਮੰਗਣ ਆਉਦੇ ਸਨ !
ਮੇਰੀ ਮਾਂ ਤੇ ਦਾਦੀ ਪਰਾੰਤ ਜਾੰ ਵੱਡਾ ਬੱਠਲ਼ ਭਰਕੇ ਦਾਣੇ ਪਾਉਂਦੀਆਂ ਸਨ !
ਘਰਾੰ ਵਿੱਚ ਤਿਲਾਂ ਦੇ ਤਲੋਏ ਤੇ ਭੁੱਗਾ , ਮੂੰਗਫਲੀ ਤੇ ਰਿਉੜੀਆੰ ਲੋਹੜੀ ਦੀ ਂਆਮਦ ਦਾ ਸੰਦੇਸ਼ ਦਿੰਦੀਆੰ ਸੀ !!
ਅਸੀਂ , ਮਹੀਨਾੰ ਪਹਿਲਾੰ ਹੀ ..ਸਕੂਲ ਜਾਂਦੀਆਂ ਰਸਤੇ ਵਿੱਚ ਤੁਰੀਆੰ ਜਾਂਦੀਆਂ ਗਿਣਦੀਆਂ ਸੀ ਕਿ ਪਿੰਡ ਲੋਹੜੀਆੰ ਕਿੰਨੀਆਂ ਹਨ .....?? ਮਸਾਂ ਦੋ ਜਾ ਤਿੰਨ ਹੀ ਹੁੰਦੀਆਂ ਸੀ ...! ਫੇਰ ਲੋਹੜੀ ਵਾਲੇ ਦਿਨ ਲੋਹੜੀ ਵਾਲੇ ਘਰ ਅੱਗੇ ਧੂਣੀ ਲਾਈ ਜਾਂਦੀ ਤੇ ਘਰ ਵਾਲਾ .....ਪੰਜ ਗੁੜ ਦੀਆੰ ਭੇਲੀਆੰ ....ਇਕ ਗੁਰਦਵਾਰੇ , ਇਕ ਕੰਮੀਆੰ ਵਿਹੜੇ , ਇਕ ਸੱਥ ਵਿੱਚ ਤੇ ਇਕ ਸਿੱਧ ਭੋਹੀ ...! ਤੇ ਪੰਜਵੀਂ ਧੂੰਈ ਤੇ ਬੈਠੇ ਲੋਕਾਂ ਵਿੱਚ ਵੰਡਦੇ ਸੀ !...ਤੇ ਅਸੀਂ ਜਦੋਂ ਤਿਲ ਧੂੰਈ ਤੇ ਸੁੱਟ ਕੇ ....” ਈਸਰ ਆਏ ਦਲਿੱਦਰ ਜਾਏ , ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ “ ਕਹਿੰਦੇ ਸੀ ਤਾਂ ਤਿਲਾਂ ਦੀ ਤਿੜ ਤਿੜ ਤੇ ਚੰਗਿਆੜੇ ....ਸਾਡੇ ਬਚਪਨ ਦੇ ਅਨਭੋਲ ਮਨਾੰ ਲਈ ਸਾਡੇ ਨਿੱਕੇ ਜਿਹੇ ਪਿੰਡ ਦੇ ਸਾਰੇ ਕਸ਼ਟ ਕੱਟ ਰਹੇ ਹੁੰਦੇ ਸੀ !!!

Punjabi Lohri status