Lohri status ਲੋਹੜੀ ਸਟੇਟਸ Whatsapp and Messages for Facebook
Feb 11th 2019, 7:40 pm
14 Views
2207uauk

ਆਪ ਸਭ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ

ਮੇਰੇ ਬਚਪਨ ਦੀ ਲੋਹੜੀ (ਯਾਦਾਂ ਬਚਪਨ ਦੀਆਂ)
ਮੇਰੇ ਬਚਪਨ ਦੀ ਲੋਹੜੀ ਬਹੁਤ ਹੁਤ ਹੀ ਸੋਹਣੀ ਹੁੰਦੀ ਸੀ ਤੇ ਸ਼ਾਇਦ ਤੁਹਾਡੀ ਸਭ ਦੀ ਵੀ।
ਲੋਹੜੀ ਪੰਜ ਛੇ ਦਿਨ ਪਹਿਲਾਂ ਹੀ ਮੰਗਣੀ ਸ਼ੂਰੁ ਕਰ ਦਿੰਦੇ ਸੀ। ਸਭ ਤੋਂ ਪੱਕੇ ਆੜੀ ਨੁੰ ਨਾਲ ਲੈ ਕੇ, ਦੋ ਲਿਫਾਫੇ ਇੱਕ ਮੱਕੀ ਦੇ ਦਾਣਿਆ ਲਈ ਤੇ ਇੱਕ ਕਣਕ ਦੇ ਦਾਣਿਆ ਲਈ ਲੈ ਲੈਣੇ। ਇੱਕ ਦੋ ਲਿਫਾਫੇ ਉੱਦ੍ਹਾਂ ਕੋਲ ਰੱਖ ਲੈਣੇ ਕਿਸੇ ਘਰੋਂ ਮੂੰਗਫਲੀ, ਰੇੜੀਆਂ ਜਾਂ ਗੁੜ ਮਿਲਿਆ, ਪਾਉਣੇ ਨੂੰ। ਦਿਨ ਰਖ ਲੇਣੇ ਕਿ ਅੱਜ ਇਸ ਮੁਹੱਲੇ ਜਾਣਾ ਤੇ ਕੱਲ ਨੂੰ ਉਸ। ਸੱਭੇ ਘਰ ਜਾਣਾ ਲੋਹੜੀ ਮੰਗਣ। ਦੋ ਚਾਰ ਲੋਹੜੀ ਦੇ ਗੀਤ ਆਉਦੇ ਹੁੰਦੇ ਸੀ ਤੇ ਹਰ ਘਰ ਜਾ ਜਾ ਉੱਚੀ ਉੱਚੀ ਗਾਉਣੇ ਫੇਰ।
ਕਈ ਘਰ ਵਾਲੇ ਤਾਂ ਪਹਿਲਾਂ ਈ ਕਹਿ ਦਿੰਦੇ ਹੁੰਦੇ ਸੀ ਕਿ ਪਹਿਲਾਂ ਗਾਣਾ ਸੁਣਾਉ ਫੇਰ ਮਿਲਣੀ ਆ ਲੋਹੜੀ। ਬਸ ਫੇਰ ਲੱਗ ਪੈਣਾ ਗਾਉਣ "ਲੋਹੜੀ ਦਿਉ ਜੀ ਲੋਹੜੀ, ਕੱਟੇ ਦੀ ਪੂਛ ਮਰੋੜੀ"। "ਸੁੰਦਰ ਮੁੰਦਰੀਏ ਹੋ" ਵਾਲਾ ਗੀਤ ਤਾਂ ਵੱਡਿਆਂ ਦਾ ਹੁੰਦਾ ਸੀ ਸਾਨੂੰ ਬਸ ਸਿਰਫ ਆਹੀ ਆਉਦਾਂ ਸੀ "ਲੋਹੜੀ ਦਿਉ ਜੀ ਲੋਹੜੀ, ਕੱਟੇ ਦੀ ਪੂਛ ਮਰੋੜੀ" ਵਾਲਾ। ਜਿਹੜੇ ਘਰੋਂ ਵੀ ਲੋਹੜੀ ਮਿਲੀ ਜਾਣੀ ਨਾਲ ਨਾਲ ਕਹਿੰਦੇ ਜਾਣਾ "ਗੰਗਾ ਬਈ ਗੰਗਾ, ਇਹ ਘਰ ਚੰਗਾ" ਤੇ ਜੇ ਕਿਸੇ ਨੇ ਲੋਹੜੀ ਨਾ ਦੇਣੀ ਤਾਂ ਜੋਰ ਨਾਲ "ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ" ਕਹਿ ਕੇ ਨੱਠ........ ਜਾਣਾ। ਲੋਹੜੀ ਮੰਗਣ ਤੋਂ ਬਾਦ ਸਾਰੇ ਦਾਣੇ ਦੁਕਾਨ ਤੇ ਵੇਚ ਕੇ ਪੈਸੇ ਲੈ ਲੈਣੇ ਤੇ ਬਰਾਬਰ ਬਰਾਬਰ ਵੰਡ ਲੈਣੇ। ਪੰਜੀਆਂ-ਦਸੀਆਂ ਦਾ ਵੀ ਹਿਸਾਬ ਕਰ ਲੈਣਾ। ਬਾਕੀ ਜਿਸ ਘਰੋਂ ਮੂੰਗਫਲੀ, ਰੇੜੀਆਂ ਜਾਂ ਗੁੜ ਮਿਲਿਆ, ਉਹ ਵੀ ਸਾਰਾ ਇਕੱਠਾ ਕਰ ਕੇ ਆਪਸ ਵਿੱਚ ਵੰਡ ਲੈਣਾ। ਘਰ ਵਾਲਿਆ ਨੁੰ ਬੜੀ ਖ਼ੁਸ਼ੀ ਖ਼ੁਸ਼ੀ ਦੱਸਣਾ ੨੦- ੨੦ ਰੁਪੈ ਆਏ ਜੀ ਸਾਨੂੰ। ਪੈਸੇ ਦੀ ਵੀ ਕੀਮਤ ਹੁੰਦੀ ਸੀ ਉਸ ਵੇਲ। ਬੇਬੇ ਨੇ ਵੀ ਰਾਤ ਨੂੰ ਖੀਰ ਬਣਾਉਣੀ ਉਹ ਵੀ ਗੰਨੇ ਦੇ ਰਸ ਵਾਲੀ। ਪਰ ਖਾਣੀ ਦੁਜੇ ਦਿਨ ਸਵੇਰ ਨੂੰ ਹੁੰਦੀ ਸੀ ਦੇਸੀ ਮਹੀਨਿਆਂ ਦੇ ਹਿਸਾਬ ਨਾਲ, ਪੁਰਾਣੇ ਸਾਲ ਰਿਨ (ਬਣਾ) ਕੇ ਤੇ ਨਵੇਂ ਸਾਲ ਦੀ ਚੜਦੀ ਸਵੇਰ ਨੂੰ ਖਾਣੀ। ਜਿਸ ਦੇ ਲੈ ਇੱਕ ਕਹਾਵਤ ਵੀ ਮਸ਼ਹੂਰ ਹੈਕਿ:- ਪੋਹ ਰਿੱਧੀ, ਮਾਘੀ ਖਾਧੀ।
ਮੇਰੇ ਬਚਪਨ ਦੀ ਲੋਹੜੀ ਦੀ ਯਾਦ ਇਸ ਤਰ੍ਹਾਂ ਆ, ਕਿ ਸਾਡੇ ਪਿੰਡ ਦੀ ਇੱਕ ਕੁੜੀ ਹੁੰਦੀ ਸੀ। ਨਾਂ ਤਾਂ ਉਸਦਾ ਪਤਾ ਨੀ ਪਰ ਵਿਚਾਰੀ ਸਿੱਧੀ ਜਿਹੀ ਹੁੰਦੀ ਸੀ। ਅਸੀਂ ਲੋਹੜੀ ਵਾਲੇ ਦਿਨ ਹੀ ਲੋਹੜੀ ਮੰਗ ਰਹੇ ਸੀ ਤਾਂ ਮੇਰੇ ਛੱਟੇ ਵੀ ਨੇ ਉਹਦੇ ਦਾਣੇ ਖੋ ਲਏ। ਕੁੜੀ ਨੇ ਉੱਚੀ-ਉੱਚੀ ਰੋਲਾ ਪਾਉਣਾ ਸ਼ੂਰੁ ਕਰ ਦਿੱਤਾ "ਚੋਰ,,,ਚੋਰ,,, ਚੋਰ,,,"। ਅਸੀਂ ਸਭ ਨੱਠ ਆਏ। ਸ਼ਾਮਾ ਨੁੰ ਜਦੋਂ ਦੁਕਾਨ ਤੇ ਦਾਣੇ ਵੇਚਣ ਲੱਗੇ ਤਾਂ ਉਹ ਕੁੜੀ ਵਾਲਾ ਲਿਫਾਫਾ ਖੋਲ ਕੇ ਦੇਖਿਆ, ਦਾਣੇ ਸਾਲੇ ਰਲੇ-ਮਿਲੇ, ਵਿੱਚੇ ਕਣਕ ਦੇ, ਵਿੱਚੇ ਮੱਕੀ ਦੇ। ਸਾਡੇ ਤਾਂ ਸਾਰਿਆਂ ਦੇ ਹੱਸ ਹੱਸ ਢਿੱਡ ਪੱਕ ਗਏ। ਬੜੀਆਂ ਗਾਲ੍ਹਾਂ ਕੱਢੀਆਂ ਛੋਟੇ ਵੀਰ ਨੂੰ ਅਸੀਂ ਕਿ ਕਿਉਂ ਖੋਏ ਉਸ ਕੁੜੀ ਦੇ ਦਾਣੇ ਤੂੰ ਬਈ । ਪਤਾ ਨੀ ਵਿਚਾਰੀ ਨੇ ਕਿਵੇਂ ਕੱਠੇ ਕੀਤੇ ਹੋਣੇਆ ਭਾਂਵੇ ਰਲੇ-ਮਿਲੇ ਈ ਸੀ। ਦੁਕਾਨ ਵਾਲੇ ਵੀ ਰਲੇ-ਮਿਲੇ ਦਾਣੇ ਲੈਂਦੇ ਈ ਨੀ ਸੀ।ਹੁਣ ਜਦ ਵੀ ਲੋਹੜੀ ਆਉਦੀ ਆ ਮੈਨੂੰ ਇਹ ਵਾਲੀ ਗੱਲ ਬਹੁਤ ਯਾਦ ਆਉਦੀ ਏ। ਰੱਬਾ ਲੈ ਲਾ ਇਹ ਫਿਕਰਾਂ ਭਰੀ ਜਿੰਦਗੀ, ਬਸ ਬਚਪਨ ਦਾ ਇੱਕ ਦਿਨ ਮੋੜ ਕੇ। ਵਧੀਆ ਲੱਗਾ ਤਾਂ ਲਾਈਕ ਜਰੂਰ ਕਰ ਦਿਉ।

Lohri status