admin (@admin)
Sep 23rd 2017, 10:24 am
268 Views

ਇਕ ਘਰ ਇਕ ਬੇਟੀ ਨੇ ਜਨਮ ਲਿਆ-- ਜਨਮ ਹੁੰਦਿਆ ਹੀ ਮਾਁ ਸਵਰਗਵਾਸ ਹੋ ਗਈ, ਬਾਪ ਨੇ ਧੀ ਨੂੰ ਗਲ ਨਾਲ ਲਾਇਆ, ਰਿਸ਼ਤੇਦਾਰਾ ਨੇ ਕੁੜੀ ਨੁੰ ਜਨਮ ਸਮੇ ਤੋ ਹੀ ਤਾਨੇ ਮਾਰਨੇ ਸ਼ੁਰੂ ਕਰਤੇ ਕੇ ਜੰਮਦੀ ਹੀ ਅਪਣੀ ਮਾਂ ਨੁੰ ਖਾ ਗਈ, ਮਨਹੂਸ_ਜਿਹੀ..
ਪਰ ਬਾਪ ਨੇ ਕੁਝ ਨਹੀ ਕਿਹਾ ਅਪਣੀ ਧੀ ਨੂੰ,, ਉਸਨੇ ਧੀ ਦਾ ਪਾਲਣ ਪੋਸ਼ਣ ਸ਼ੂਰੁ ਕੀਤਾ, ਖੇਤ ਕੰਮ ਕਰਦਾ ਨਾਲੇ ਧੀ ਨੁੰ ਵੀ ਖੇਤ ਲੈ ਜਾਦਾ, ਕੰਮ ਵੀ ਕਰਦਾ ਭੱਜਕੇ ਧੀ ਨੁੰ ਵੀ ਸੰਭਾਲਦਾ, ਰਿਸ਼ਤੇਦਾਰਾ ਨੇ ਬਹੁਤ ਸਮਝਾਇਆ ਦੂਜਾ ਵਿਆਹ ਕਰਾਲੈ,,,ਪਰ ਬਾਪ ਨੇ ਕਿਸੇ ਦੀ ਨਾ ਸੁਣੀ, ਪੁਰਾ ਧਿਆਨ ਬੇਟੀ ਵੱਲ ਰਖਿਆ, ਬੇਟੀ ਵੱਡੀ ਹੋਈ ਸਕੁਲ ਗਈ, ਫੇਰ ਕਾਲਜ, ਹਰ ਕਲਾਸ ਚ ਫਸਟ ਆਈ,,ਬਾਪ ਬਹੁਤ ਖੁਸ਼ ਹੁੰਦਾ, ਲੋਕ ਵਧਾਈਆ ਦਿੰਦੇ
ਬੇਟੀ ਆਪਣੇ ਬਾਪ ਨਾਲ ਖੇਤਾ ਚ ਕੰਮ ਕਰਾਉਦੀ, ਫਸਲ ਚੰਗੀ ਹੋਣ ਲੱਗੀ ਰਿਸ਼ਤੇਦਾਰ ਵੇਖ-ਵੇਖ ਮਚਣ ਲਗੇ , ਜਿਹੜੇ ਓਹਨੂੰ ਮਨਹੂਸ ਕਹਿਦੇ ਸੀ ਅਜ ਓਹਨੂੰ ਕਮਾਈ ਕਰਦੇ ਵੇਖ-ਵੇਖ ਸੜਦੇ ਸੀ,
ਕੁੜੀ ਪੜ ਲਿਖ ਗਈ, ਤੇ ਪੁਲੀਸ ਚ ਨੋਕਰੀ ਕਰਨ ਲਗੀ ਇਮਾਨਦਾਰੀ ਤੇ ਬਾਪ ਦੇ ਦਿਤੇ ਸੰਸਕਾਰ ਕਾਰਣ ਓਹ ਇੱਕ ਦਿਨ SP ਬਣ ਗਈ,,
ਇਕ ਦਿਨ ਕਿਸੇ ਮੰਤਰੀ ਨੇ ਉਸ ਬੇਟੀ ਨੁੰ ਸਨਮਾਨ ਦੇਣ ਦੀ ਸੋਚੀ ਤੇ ਸਮਾਗਮ ਦਾ ਬੰਦੋਬਸਤ ਕਰਨ ਲਈ ਕਿਹਾ, ਸਮਾਗਮ ਉਨਾ ਦੇ ਪਿੰਡ ਚ ਰਖਿਆ ਗਿਆ, ਮੰਤਰੀ ਨੇ ਧੀਆ ਬਾਰੇ ਲੋਕਾ ਨੁੰ ਸਮਝਾਇਆ ਬੇਟੀ ਬੇਟੇ ਚ ਫਰਕ ਨਾ ਕਰੋ, ਬੇਟੀ ਵੀ ਓਹ ਸਭ ਕਰ ਸਕਦੀ ਆ ਜੋ ਇਕ ਬੇਟਾ ਕਰ ਸਕਦਾ, ਭਾਸ਼ਣ ਤੋ ਬਆਦ ਮੰਤਰੀ ਨੇ ਕੁੜੀ ਨੁੰ ਸਟੇਜ ਤੇ ਬੁਲਾਇਆ, ਤੇ ਕੁਝ ਕਹਿਣ ਲਈ ਕਿਹਾ ਕੁੜੀ ਨੇ ਮਾਈਕ ਹੱਥ ਚ ਫੜਿਆ ਤੇ ਕਿਹਾ,,
ਮੈਂ ਅੱਜ ਜੋ ਵੀ ਹਾਂ ਆਪਣੇ ਬਾਬੁਲ ਕਰਕੇ ਹਾਂ, ਜੋ ਲੋਕਾ ਦੇ ਤਾਨੇ ਸਹਿ-ਸਹਿ ਮੈਨੁੰ ਇਥੇ ਤਕ ਲੈ ਆਇਆ, ਮੇਰੇ ਪਾਲਣ ਪੋਸ਼ਣ ਲਈ ਦਿਨ ਰਾਤ ਇਕ ਕਰਤਾ,ਮੈਂ ਮਾਂ ਨੀ ਵੇਖੀ ਨਾ ਹੀ ਬਾਪ ਨੁੰ ਕਦੀ ਪੁਛਿਆ ਕੀ ਮਾਂ ਕਿਹੋ ਜਿਹੀ ਸੀ, ਕਿਉਕੀ ਜੇ ਪੁਛਦੀ ਤਾ ਬਾਪ ਨੇ ਸੋਚਣਾ ਸੀ ਕੀ ਮੇਰੇ ਪਿਆਰ ਚ ਕੋਈ ਕਮੀ ਰਹਿ ਗਈ, ਮੇਰੇ ਲਈ ਮੇਰੇ ਬਾਪ ਤੋ ਵਧ ਕੇ ਕੁਝ ਨਹੀ, ਬਾਪ ਸਾਹਮਣੇ ਲੋਕਾ ਚ ਬੈਠਾ ਸੁਣ ਕੇ ਅੱਥਰੂ ਵਹਾਈ ਜਾ ਰਿਹਾ ਸੀ, ਬੇਟੀ ਵੀ ਬੋਲਦੀ-ਬੋਲਦੀ ਦੀਆ ਅੱਖਾ ਭਰ ਆਈਆ, ਉਸ ਨੇ ਮੰਤਰੀ ਤੋ ਬਾਪ ਨੁੰ ਸਟੇਜ ਤੇ ਬੁਲਾਉਣ ਦੀ ਇਜਾਜਤ ਮੰਗੀ , ਬਾਪ ਸਟੇਜ ਤੇ ਆਇਆ, ਤੇ ਬੇਟੀ ਨੂੰ ਗਲ ਨਾਲ ਲਾਇਆ ਤੇ ਬੋਲਿਆ,,
ਰੋਦਾਂ ਕਿਉ ਆ ਪੁੱਤ ਤੁੰ ਤਾ ਮੇਰਾ ਸ਼ੇਰ ਪੁੱਤ ਆ
ਤੁੰ ਹੀ ਕਮਜੋਰ ਪੈ ਗਿਆ ਤਾ ਮੇਰਾ ਕੀ ਹੋਉ, ਤੈਨੁੰ ਹਸਦੀ ਵੇਖਣਾ ਸਾਰੀ ਉਮਰ,
ਬੇਟੀ ਤੇ ਬਾਪ ਦਾ ਪਿਆਰ ਵੇਖ ਮੰਤਰੀ ਦੀਆ ਅੱਖਾ ਚੋ ਪਾਣੀ ਆ ਗਿਆ, ਜਿੰਨੇ ਵੀ ਲੋਕ ਸੀ ਸਭ ਦੀਆ ਅੱਖਾ ਭਰ ਆਈਆ, ਮੰਤਰੀ ਨੇ ਬੇਟੀ ਦੇ ਗਲ ਸੋਨੇ ਦਾ ਮੈਡਲ ਪਾਇਆ, ਪਰ ਬੇਟੀ ਨੇ ਮੈਡਲ ਉਤਾਰ ਬਾਪ ਦੇ ਗਲ ਪਾ ਦਿਤਾ, ਮੰਤਰੀ ਬੋਲਿਆ ਇਹ ਕੀ ਕੀਤਾ, ਬੇਟੀ ਨੇ ਜਵਾਬ ਦਿਤਾ ਕਿ ਮੈਡਲ ਨੁੰ ਉਹਦੀ ਸਹੀ ਜਗ੍ਹਾ ਪਹੁੰਚਾਇਆ, ਇਹਦੇ ਅਸਲੀ ਹੱਕਦਾਰ , ਮੇਰੇ ਪਾਪਾ ਦੀ ਗਰੇਟ ਆ, ਸਾਰੇ ਸਮਾਗਮ ਚ ਤਾੜੀਆ ਵਜਣ ਲਗੀਆ,
ਬੇਨਤੀ ਆ ਕਿ ਗੌਰ ਕਰਿਓ ਕਿਉਕਿ ਇਹ ਉਨਾ ਲੋਕਾ ਲਈ ਸਬਕ ਹੈ ਜੋ ਬੇਟੀ ਨੁੰ ਸਿਰਫ ਚਾਰ ਦਿਵਾਰੀ ਚ ਰਖਣਾ ਪਸੰਦ ਕਰਦੇ, ਪਰ ਇਹ ਫੁੱਲ ਬਾਹਰ ਖਿਲਣਗੇ ਜੇ ਤੁਸੀ ਪਾਣੀ ਲਾ ਇਹਨਾ ਫੁੱਲਾਂ ਦੀ ਸੰਭਾਲ ਕਰੋਗੇ,,

ਧੰਨਵਾਦ