Sonia Sonia (@sonia)
Dec 10th 2017, 6:41 pm
208 Views

2017-12-05, 7:11:02 PM: ‪+1 (587) 830‑6755‬: ਸਿਖ ਇਤਿਹਾਸ ਦਾ ਸ਼ਹੀਦੀ ਹਫਤਾ ਸ਼ੁਰੂ ਹੋ ਰਿਹਾ ਹੈ
ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਮਨਾਓ I

ਸ਼ਹੀਦੀ ਹਫਤਾ

6 ਪੋਹ /20 ਦਿਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ

6 ਪੋਹ /20 ਦਿਸੰਬਰ : ਰਾਤ ਗੁਰੂ ਜੀ ਅਤੇ ਵਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ

ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ

7 ਪੋਹ/21 ਦਿਸੰਬਰ : ਗੁਰੂ ਸਾਹਿਬ ਅਤੇ ਵਡੇ ਸਾਹਿਬਜ਼ਾਦੇ ਸ਼ਾਮੀ ਚਮਕੌਰ ਸਾਹਿਬ ਪਹੁੰਚੇ
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ

8 ਪੋਹ/ 22 ਦਿਸੰਬਰ : ਚਮਕੋਰ ਦੀ ਜੰਗ ਸ਼ੁਰੂ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ (ਪੰਜਾ ਪਿਆਰਿਆਂ ਵਿਚੋਂ ) ਅਤੇ 7 ਹੋਰ ਸਿੰਘਾ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ (ਪੰਜਾ ਪਿਆਰਿਆਂ ਵਾਲੇ ) ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ

8 ਪੋਹ / 22 ਦਿਸੰਬਰ : ਦੀ ਰਾਤ ਗੁਰੂ ਸਾਹਿਬ ਸਿੰਘਾ ਦੇ ਹੁਕਮ ਅੰਦਰ ਚਮਕੋਰ ਦੀ ਗੜੀ ਵਿਚੋਂ ਨਿਕਲ ਗਏ

8 ਪੋਹ / 22 ਦਿਸੰਬਰ : ਮੋਰਿੰਡੇ ਦੇ ਚੋਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ

9 ਪੋਹ /23 ਦਿਸੰਬਰ : ਤਿੰਨੋ ਸਰਹਿੰਦ ਪਹੁੰਚਾਏ ਗਏ ਅਤੇ ਠੰਡੇ ਬੁਰਜ ਵਿਚ ਰਾਤ ਰਖੇ ਗਏ

10 ਅਤੇ 11 ਪੋਹ/ 24 ਅਤੇ 25 ਦਿਸੰਬਰ : ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ

12 ਪੋਹ / 26 ਦਿਸੰਬਰ: ਬਾਬਾ ਜ਼ੋਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 5 ਸਾਲ ਸ਼ਹੀਦ ਕੀਤੇ ਗਏ।
ਮਾਤਾ ਗੁਜਰੀ ਜੀ ਠੰਢੇ ਬੁਰਜ ਵਿੱਚ ਸਵਾਸ ਤਿਆਗ ਗਏ।

  • Eh jankaari likh k send karan wale gumnaam sajjan da dhanwaad.
12 ਪੋਹ 26 ਪੋਹ