ਪਿੰਡਾਂ 'ਚ ਰਹਿਣ ਵਾਲੇ ਲੋਕ ਇਹ ਗੱਲ ਜਾਣਦੇ ਹਨ
ਕਿ ਪਿੰਡਾਂ 'ਚ ਇਕ ਕੀੜਾ ਪਾਇਆ ਜਾਂਦਾ ਹੈ ਜਿਸ ਨੂੰ ਗੋਹੇ ਦਾ ਕੀੜਾ ਕਹਿੰਦੇ ਹਨ ਜਿਸ ਨੂੰ ਗਾਂ, ਮੱਝ ਦੇ ਗੋਹੇ ਦੀ ਬਦਬੂ ਬਹੁਤ ਪਸੰਦ ਹੁੰਦੀ ਹੈ
ਇਹ ਕੀੜਾ ਸਵੇਰੇ ਉੱਠ ਕੇ ਗੋਹੇ ਦੀ ਤਲਾਸ਼ ਵਿਚ ਨਿਕਲਦਾ ਹੈ ਅਤੇ ਸਾਰਾ ਦਿਨ ਜਿੱਥੇ ਗੋਹਾ ਮਿਲੇ ਉਸਦਾ ਵੱਡਾ ਸਾਰਾ ਗੋਲਾ ਬਣਾਉਂਦਾ ਹੈ
ਸ਼ਾਮ ਹੋਣ ਤੱਕ ਫਿਰ ਉਸ ਗੋਲੇ ਨੂੰ ਧੱਕਾ ਮਾਰਦੇ ਹੋਏ ਆਪਣੇ ਬਿੱਲ ਤੱਕ ਲੈ ਕੇ ਜਾਂਦਾ ਹੈ
ਬਿੱਲ ਤੇ ਪਹੁੰਚ ਕੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਗੋਲਾ ਤਾਂ ਵੱਡਾ ਬਣਾ ਲਿਆ ਪਰ ਬਿੱਲ ਦਾ ਸੁਰਾਖ ਛੋਟਾ ਹੈ
ਬਹੁਤ ਕੋਸ਼ਿਸ਼ ਦੇ ਦੇ ਬਾਵਜੂਦ ਵੀ ਗੋਲਾ ਬਿੱਲ 'ਚ ਨਹੀਂ ਜਾ ਸਕਦਾ
ਸਾਰੀ ਜਿੰਦਗੀ ਦੁਨੀਆਂ ਦਾ ਮਾਲ, ਹਲਾਲ- ਹਰਾਮ, ਸੋਚੇ-ਸਮਝੇ ਬਗੈਰ ਇਨਸਾਨ ਜਮਾ ਕਰਨ ਵਿੱਚ ਲੱਗਾ ਰਹਿੰਦਾ ਹੈ ਜਦੋਂ ਆਖਰੀ ਵਕਤ ਕਰੀਬ ਆਉਂਦਾ ਹੈ
ਉਦੋਂ ਪਤਾ ਚੱਲਦਾ ਹੈ ਕਿ ਇਹ ਕਬਰਾਂ' ਚ ਨਾਲ ਨਹੀਂ ਜਾ ਸਕਦਾ ਫਿਰ ਇਨਸਾਨ ਆਪਣੀ ਜਿੰਦਗੀ ਭਰ ਦੀ ਕਮਾਈ ਨੂੰ ਹਸਰਤ ਨਾਲ ਦੇਖਦਾ ਹੀ ਰਹਿ ਜਾਂਦਾ ਹੈ
(ਸੁਖਵੰਤ ਸਿੰਘ)
