Dharmik status Religious Gurpurab in Punjab Dharmik Geet
Mar 23rd 2019, 6:50 pm
ਬਾਜਾਂ ਵਾਲਿਆ ਕਮਾਲ ਤੇਰੇ ਹੌਂਸਲੇ ਦੀ, ਅੱਖਾਂ ਸਾਹਮਣੇ ਮਾਸੂਮ ਪੁੱਤਰ ਸ਼ਹੀਦ ਕਰਾ ਦਿੱਤੇ।।
ਲੋਕੀ ਲਾਲ਼ ਲੱਭਦੇ ਨੇ ਪੱਥਰਾਂ ਵਿੱਚੋਂ, ਤੂੰ ਪੱਥਰਾਂ ਵਿੱਚ ਚਿਣਵਾ ਦਿੱਤੇ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..
Mar 23rd 2019, 6:12 pm
ਕੀ ਲਿਖੇ ਕੋਈ ਗੜੀ ਚਮਕੌਰ ਬਾਰੇ ਜਿੱਥੇ ਸੁੱਤਾ ਏ ਅਜੀਤ ਜੁਝਾਰ ਤੇਰਾ.ਹੱਥੋਂ ਕਲਮਾਂ ਡਿੱਗ ਪੈਂਦੀਆਂ, ਬਾਜਾਂ ਵਾਲਿਆ ਚਿਣਿਆ ਵੇਖ ਕੇ ਨੀਹਾਂ 'ਚ ਪਰਿਵਾਰ ਤੇਰਾ.
ਸਤਿਨਾਮ ਸ੍ਰੀ ਵਾਹਿਗੁਰੂ ਜੀ,
Mar 23rd 2019, 6:04 pm
ਕਿਆ ਖੂਬ ਹੈ ਵੋ... ਜੋ ਹਮੇਂ ਅਪਨੀ ਪਹਿਚਾਨ ਦੇ ਗਏ....
ਖੁਦ ਕੀ ਪਰਵਾਹ ਕੀਏ ਬਿਨਾ, ਹਮਾਰੀ ਪਹਿਚਾਨ ਕੇ ਲੀਏ,
ਅਪਨੀ ਜਾਨ ਨਿਸ਼ਾਵਰ ਕਰ ਗਏ...
ਸਤਨਾਮ ਸ਼੍ਰੀ ਵਾਹਿਗੁਰੂ ਜੀ
Mar 23rd 2019, 5:57 pm
ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਸ਼ਬਦ:

ਬਾਣੀ ਗੁਰੂਆਂ' ਦੀ ਹੈ,
ਮੈਂ 'ਗੁਰੂ' ਬਣਾ ਚਲਿਆਂ.....
ਤੁਹਾਨੂੰ ਹੱਸਦੇ ਦੇਖਣ ਲਈ,
ਮੈਂ ਸਰਬੰਸ ਲੁਟਾ ਚਲਿਆਂ....
ਵੈਰੀ ਨਾਲ ਲੜਨ ਲਈਂ,
ਤੁਹਾਨੂੰ ਸ਼ੇਰ ਬਣਾ ਚਲਿਆਂ....
ਤੁਹਾਨੂੰ 'ਫਤਹਿ' ਮਿਲੇ,
ਮੈਂ 'ਫਤਹਿ' ਬੁਲਾ ਚਲਿਆਂ...
ਸਤਿਨਾਮ ਸ਼੍ਰੀ ਵਾਹਿਗੁਰੂ ਜੀ.
Mar 23rd 2019, 9:22 am
ਕਿੰਨੀਆਂ ਖਾਦੀਆਂ ਸੱਟਾਂ... ਅਜੀਤ ਸਿੰਘ ਨੇ,
ਕਿੰਨੇ ਖੁੱਬੇ ਨੇ ਤੀਰ.... ਜੁਝਾਰ ਅੰਦਰ,
ਦਾਦੀ ਤੱਕਿਆ.... ਬੁਰਜ ਦੀ ਝੀਤ ਵਿਚੋਂ,
ਫੁੱਲ ਲੁੱਕ ਗਏ ਨੇ.... ਇੱਟਾਂ ਦੇ ਭਾਰ ਅੰਦਰ।।
ਵਾਹਿਗੁਰੂ ਵਾਹਿਗੁਰੂ ਜੀ
Mar 4th 2019, 12:48 am
ਧੰਨ ਗੁਰੂ ਰਾਮਦਾਸ ਸਾਹਿਬ ਜੀਓ
ਧੰਨ ਗੁਰੂ ਰਾਮਦਾਸ ਸਾਹਿਬ ਜੀਓ
ਬਲਿਹਾਰ ਬਲਿਹਾਰ ਬਲਿਹਾਰ

ਬਲਿਹਾਰ ਮੇਰੇ ਪਿਆਰੇ ਸਤਿਗੁਰੂ ਦਾਤਾ ਜੀਓ, ਮੇਰੇ ਪ੍ਰੀਤਮ ਜੀਓ
ਆਪ ਜੀ ਤੋਂ ਬਲਿਹਾਰ।

ਮੇਰੇ ਸਤਿਗੁਰੂ ਸਾਹਿਬ ਜੀਓ
ਐਸੀ ਕਿਰਪਾ ਕਰੋ
ਐਸੀ ਰਹਿਮਤ ਕਰੋ
ਸਾਡਾ ਜੀਵਨ ਬਣ ਜਾਵੇ
ਸਾਨੂੰ ਜੀਵਨ ਦੀ ਸੋਝੀ ਆ ਜਾਵੇ
ਸਾਨੂੰ ਜੀਵਨ ਦਾ ਮਕਸਦ ਪਤਾ ਲੱਗ ਜਾਵੇ

ਪਿਆਰੇ ਸਤਿਗੁਰੂ ਸਾਹਿਬ ਜੀਓ
ਸਾਡੇ ਅੰਦਰ ਅਵਗੁਣ ਹੀ ਅਵਗੁਣ ਨੇ

ਇੱਕ ਵੀ ਐਸਾ ਗਨ ਨਹੀਓ ਹੈ ਕਿ ਅਸੀਂ ਤੁਹਾਡੀ ਨਜ਼ਰ ਪ੍ਰਵਾਨ ਹੋ ਸਕੀਏ

ਅਸੀਂ ਹਰ ਵੇਲੇ ਤੁਹਾਡੇ ਕੋਲ ਆਪਣੀ ਮੰਗ ਲਈ ਅਰਦਾਸ ਕਰਦੇ ਹਾਂ

ਆਪਣੀ ਮੰਗ ਲਈ ਤੁਹਾਡੀ ਸੇਵਾ ਕਰਦੇ ਹਾਂ

ਆਪਣੀ ਮੰਗ ਲਈ ਹੀ ਤੁਹਾਡੀ ਸੇਵਾ ਅਤੇ ਹਜ਼ੂਰੀ ਕਰਦੇ ਹਾਂ

ਸਤਿਗੁਰੂ ਸਾਹਿਬ ਜੀਓ
ਸਾਡੇ ਅੰਦਰ ਪ੍ਰੇਮ ਘਟ
ਸਵਾਰਥ ਜ਼ਿਆਦਾ ਹੈ

ਅਸੀਂ ਅੱਜ ਤਕ ਤੁਹਾਡੇ ਕੋਲੋਂ
ਆਪਣੀ ਮੰਗ ਹੀ ਮੰਗੀ ਹੈ
ਕਦੀ ਬਖਸ਼ਿਸ਼ ਤਾਂ ਮੰਗੀ ਹੀ ਨਹੀਂਓਂ

ਪਿਆਰੇ ਸਤਿਗੁਰੂ ਜੀਓ
ਅੱਜ ਜੋ ਨਵਾਂ ਦਿਨ ਆਇਆ ਹੈ
ਕਿਰਪਾ ਕਰੋ
ਸਾਨੂੰ ਮੰਗਾਂ ਤੋਂ ਪਾਸੇ ਕਰ ਦਿਓ ਜੀ
ਸਤਿਗੁਰੂ ਸਾਹਿਬ ਜੀਓ
ਕਿਰਪਾ ਕਰੋ

ਅੱਜ ਅਸੀਂ ਤੁਹਾਡੇ ਕੋਲੋਂ ਮੰਗ ਨਹੀਓ
ਬਖਸ਼ਿਸ਼ ਹੀ ਮੰਗੀਏ

ਅੱਜ ਸਾਨੂੰ ਮੰਗ ਅਤੇ ਬਖਸ਼ਿਸ਼ ਵਿਚ ਅੰਤਰ ਫਰਕ ਪਤਾ ਲੱਗ ਜਾਵੇ

ਪਿਆਰੇ ਸਤਿਗੁਰੂ ਜੀਓ
ਅੱਜ ਸਾਰਾ ਦਿਨ ਸਾਨੂੰ ਗੁਰਸ਼ਬਦ ਨਾ ਵਿਸਰੇ

ਪਿਆਰੇ ਸਤਿਗੁਰੂ ਜੀਓ
ਸਾਡੇ ਰੁਕੇ ਹੋਏ ਸਾਰੇ ਕਾਰਜ ਤੁਸੀਂ ਆਪ ਹੀ ਰਾਸ ਕਰੋ
ਇਹ ਸਾਡੇ ਲਈ ਚਿੰਤਾ ਨਾ ਬਣ ਜਾਣ
ਸੋ ਤੁਹਾਨੂੰ ਜਦੋਂ ਵੀ ਭਾਵੇ ਸਾਡੇ ਇਹ ਸਾਰੇ ਕਾਰਜ ਰਾਸ ਕਰ ਕੇ
ਸਾਨੂੰ ਅੰਦਰਲੀਆਂ ਖੁਸ਼ੀਆਂ ਬਖਸ਼ ਦੇਣੀਆਂ ਜੀ

ਪਰ ਅੱਜ ਸਾਨੂੰ ਮੰਗ ਅਤੇ ਬਖਸ਼ਿਸ਼ ਵਿਚ ਅੰਤਰ ਜ਼ਰੂਰ ਸਮਝਾ ਦੇਣਾ ਜੀਓ

ਪਿਆਰੇ ਸਤਿਗੁਰੂ ਸਾਹੁਬ ਜੀਓ
ਬਖਸ਼ੋ ਆਗਿਆ
ਸਾਰੇ ਦਿਨ ਲਈ ਗੁਰੂ ਦੀ ਯਾਦ
ਗੁਰਸ਼ਬਦ ਗੁਰਮੰਤ੍ਰ ਦੀ ਦਾਤ
ਨਿਮਰਤਾ ਅਤੇ ਸਹਿਜ ਦੀ ਦਾਤ
ਸੇਵਾ ਦੀ ਦਾਤ

ਪਿਆਰੇ ਸਤਿਗੁਰੂ ਸਾਹਿਬ ਜੀਓ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
Mar 1st 2019, 6:18 pm
ਧੰਨ ਗੁਰੂ ਗੋਬਿਦ ਸਿੰਘ ਜੀ
ਵਾਂਗ ਸ਼ੇਰ ਦੇ ਇੱਕ ਸਿੰਘ ਹੁੰਦਾ
ਭਾਵੇ ਗਿਣਤੀ ਕਰ ਲੱਖ ਹਜਾਰਾਂ ਦੀ
ਰੂਹ ਗਰਮ ਰਹੀ ਮੁੱਢ ਤੋਂ ਸਿੱਖ ਸਰਦਾਰਾਂ ਦੀ
ਮਾੜਾ ਤੱਕਦੇ ਨਾ ਮਾੜਾ ਕਹਿੰਦੇ ਨਾ
ਦੁਨੀਆ ਕਾਇਲ ਹੈ ਇਹਨਾ ਦੇ ਕਿਰਦਾਰਾ ਦੀ
ਸ਼ਹੀਦ ਹੋ ਸਕਦੇ ਨੇ ਧਰਮ ਦੇ ਲਈ
ਇਹੀ ਕਹਾਣੀ ਸਿੰਘ ਸਰਦਾਰਾ ਦੀ॥
Feb 28th 2019, 2:45 am
ਸੁਕਰ ਦਾਤਿਆ.......... ਤੇਰਾ ਸੁਕਰ ਦਾਤਿਆ
ਸੁਕਰ ਦਾਤਿਆ.......... ਤੇਰਾ ਸੁਕਰ ਦਾਤਿਆ
#ਜਿੰਦਗੀ ਰਹੀ ਹੈ .........#ਗੁਜਰ ਦਾਤਿਆ
ਸੁਕਰ ਦਾਤਿਆ.......... ਤੇਰਾ ਸੁਕਰ ਦਾਤਿਆ
ਸੁਕਰ ਦਾਤਿਆ.......... ਤੇਰਾ ਸੁਕਰ ਦਾਤਿਆ।
Feb 27th 2019, 9:38 pm
ਸੀ੍ ਗੁਰੂ ਗ੍ੰਥ ਸਾਹਿਬ ਜੀ ਦੇ ਪਰਕਾਸ਼ ਉਤਸਵ ਮੋਕੇ ਤੇ ਸੀ੍ ਦਰਬਾਰ ਸਾਹਿਬ ਵਿਖੇ ਸਜਾਵਟ ਦੀਆ ਕੁਝ ਝਲਕੀਆ
See More
1 people like this
Description
dharmik status
Dharmik Gurpurab status, Punjabi Status, Latest sikh dharmik
new punjabi dharmik status punjabi dharmik status for whatsapp
Dharmik Gurpurab status, Waheguru Status,Latest sikh dharmik
Dharmik Gurpurab status, Religious in Punjab | Dharmik Geet,