dheeyan status dheeyan da satkar karo, Punjabi girl status,
Mar 6th 2019, 5:00 am
ਡੋਲੀ ਤੋਰਨ ਲੱਗੇ ਬਾਬਲ ਜਦੋ ਰੋਂਦਾ ਹੈ ਤਾਂ.
ਉਦੋਂ ਧੀ ਦਾ ਦਿਲ ਵੀ ਦੁਖੀ ਹੁੰਦਾ ਹੈ,
ਜਿਸ ਘਰ ਚ ਉਹਦਾ ਬਚਪਨ ਬੀਤਿਆ.
ਇਹ ਸੋਚ ਕੇ ਧੀ ਦਾ ਮਨ ਭਰ ਆਉਂਦਾ.
Mar 2nd 2019, 1:21 am
Share

ਮੈਨੂੰ ਅੱਜ ਤੱਕ ਫੇਸਬੁਕ ਤੇ ਇਹ ਸਮਜ ਨਹੀਂ ਆਈ ਕਿ ਸਾਰੇ ਝੂਠ ਕਿਉ ਬੋਲਦੇ ਨੇ ਫੇਸਬੁਕ ਬਹੁਤ ਵਦਿਆ ਚੀਜ਼ ਹੈ ਹਰ ਕੋਈ ਆਪਣਾ ਵਿਚਾਰ ਰੱਖ ਸਕਦਾ ਏ ਬਹੁਤ ਕੁਜ ਸਿਖਣ ਨੂੰ ਮਿਲਦਾ ਹੈ ਪਰ ਅੱਜ ਕੱਲ ਕੀ ਹੁੰਦਾ ਫੇਸਬੁਕ ਤੇ ਕੁੜੀਆ ਮੁੰਡੇ ਇੱਕ ਦੂਜੇ ਨੂੰ ਬੇਵਕੂਫ਼ ਬਣਾਦੇ ਨੇ ਕੁਝ ਮੁੰਡੇ ਫੇਕ id ਬਣਾਕੇ ਕੁੜੀਆ ਨੂੰ ਗੰਦੀਆਂ ਫੋਟੋਆਂ ਭੇਜਦੇ ਨੇ ਜਾ ਗੰਦੇ mesg ਕਰਦੇ ਨੇ ਜੇ ਕੋਈ ਕੁੜੀ ਕਿਸੇ ਮੁੰਡੇ ਨੂੰ ਆਪਣਾ ਵਧੀਆ frind ਮਾਨਦੀ ਹੈ ਓ ਯਕੀਨ ਕਰਕੇ ਆਪਣੀ ਫੋਟੋ send ਕਰ ਦੇਂਦੀ ਹੈ ਤੇ ਓ ਕੁੜੀ ਨੂੰ ਬਲੇਕਮੇਲ ਕਰਨ ਲੱਗ ਜਾਂਦੇ ਨੇ ਕਈ ਕੁੜੀਆ ਆਤਮਹੱਤਿਆ ਕਰ ਲੈਦੀਆਂ ਨੇ ਅੱਜ ਕਲ ਫੇਸਬੁਕ ਤੇ ਬਹੁਤ ਗੰਦ ਪੈ ਚੁਕਾ ਹੈ ਯਕੀਨ ਤਾ ਬਿਲਕੁਲ ਨਹੀਂ ਰਹਿ ਗਿਆ ਕੁੜੀਆ ਨੂੰ ਯਕੀਨ ਕਰਨਾ ਵੀ ਨਹੀਂ ਚਾਹੀਦਾ ਕੱਲ ਨੂੰ ਰੋਣ ਨਾਲੋ ਚੰਗਾ ਹੈ ਕਿ ਪਹਿਲਾਂ ਹੀ ਓਨੀ ਦੋਸਤੀ ਰਖੋ ਜਿਨੀ ਨਿਭ ਜਾਵੇ ਮੁੰਡਿਆ ਲੲੀ ਇੱਕ mesg ਜੇ ਤੁਸੀ ਚਾਹੁੰਦੇ ਹੋ ਕੁੜੀ ਨਾਲ ਗੱਲ ਕਰਨੀ ਫੇਰ ਪਹਿਲਾ ਯਕੀਨ ਬਣਾਉ ਤੇ ਕਿਰਪਾ ਕਰਕੇ ਸਾਰੇ ਮੁੰਡੇ ਆਪਣੀਆ ਫੇਕ id ਬੰਦ ਕਰੋ ਹਰ ਕੁੜੀ ਨੂੰ ਇਜ਼ਤ ਦਿਉ ਤੇ ਪੇਹਲੀ ਗੱਲ ਕਿਸੇ ਕੂੜੀ ਦੀ ਫੋਟੋ ਨਾ ਮੰਗੋਂ ਵਧੀਆ ਦੋਸਤ ਬਣੋ ਕਿਸੇ ਕੁੜੀ ਦੀ ਇਜ਼ਤ ਨਾਲ ਖੇਡਣ ਦੀ ਕੌਸ਼ਿਸ਼ ਨਾ ਕਰੋ ਉਹ ਵੀ ਕਿਸੇ ਦੀ ਧੀ ਹੁੰਦੀ ਹੈ ਕਿਸੇ ਦੀ ਭੈਣ ਹੁਂਦੀ ਹੈ ਜੇ ਤੁਸੀ ਕਿਸੇ ਦੀ ਧੀ ਨਾਲ ਗਲਤ ਕਰੋਗੇ ਆਪਣੀ ਨਾਲ ਵੀ ਹੋ ਸਕਦਾ ਹੈ ਮੇਰੀ ਕਹੀ ਗਲ ਕੁਝ ਲੋਕਾਂ ਨੂੰ ਬੁਰੀ ਲਗੇਗੀ ਜਿਸਨੂੰ ਲਗਦੀ ਹੈ ਲਗੀ ਜਾਵੇ ਮੇਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੇ ਵਧੀਆ ਕੰਮ ਕਰੋ ਫੇਸਬੁਕ ਤੇ ਸਭ ਕੁੜੀਆ ਮੁੰਡੇ ਆਪਣਾਂ ਯਕੀਨ ਬਣਾਉ ਇਜਤ ਕਰੋ ਤੇ ਇਜਤ ਕਰਵਾਉ
Mar 1st 2019, 11:35 am
ਕੁਝ ਰਸਮਾਂ ਰਿਵਾਜ਼ਾ ਦੀ ਗੱਲ ਹੈ
ਕੁਝ ਦਿਲ ਵਿਚ ਰਹਿੰਦੇ ਸਵਾਲਾਂ ਦੀ ਗੱਲ ਹੈ
ੳੁਹ ਧੀ ਜੋ ਵੰਡਦੀ ਖੁਸ਼ੀਅਾਂ
ੳੁਹਨੂੰ ਦੂਜੇ ਘਰ ਜਾ ਕੇ ਪਿਅਾਰ ਮਿਲੇ
ੲਿਹ ਵੀ ਬਹੁਤ ਸੁਭਾਗਾਂ ਦੀ ਗੱਲ ਹੈ.……॥
ਮਾਵਾਂ ਵਰਗਾਂ ਪਿਅਾਰ ਨਾ ਕੋੲੀ
ਧੀਅਾਂ ਵਰਗਾਂ ਸਾਥ ਨਾ ਕੋੲੀ
ਘਰ ਦੇ ਦੁਖ ਵੰਡਾੳੁਦੀਅਾਂ ਨੇ
ਪਰ ਜੰਮਦੀਅਾਂ ਹੀ ਪਰਾੲੀਅਾਂ
ਅਖਵਾੳੁਦੀਅਾਂ ਨੇ……॥
Mar 1st 2019, 1:57 am
ਪੁੱਤਰ ਮੰਗਨ ਲੋਕ ਦਰਗਾਹ ਵਿਚੋ,
ਧੀਆਂ ਢਿੱਡ ਚ ਮਾਰ ਮ੍ਕਾਉਂਦੇ ਨੇ
ਜੇ ਪੁੱਤਰਾਂ ਨਾਲ ਸ਼ਾਨ ਏ ਘਰ ਦੀ ,
ਵੇਹੜੇ ਧੀਆਂ ਬਾਝ ਨਾ ਸਹਾਉਦੇ ਨੇ,
ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ,...
ਜਦ ਪੁੱਤ ਨਾ ਹਥ ਫੜਾਉਂਦੇ ਨੇ,
ਕਾਤੋਂ ਲੋਕੀ ਮਾਰਦੇ ਫਿਰ ਧੀਆਂ, ਪੁੱਤਾਂ ਲਈ ,
ਕਾਤੋਂ ਇਹ ਪਾਪ ਕਮਾਉਂਦੇ ਨੇ........
Feb 28th 2019, 4:29 am
ਸ਼ਾਦਗੀ ਦਾ ਮਤਲਬ ਅਨਪੜਤਾ ਨਹੀ ਹੁੰਦੀ .ਸਗੋਂ ਮਾਪਿਆ ਦੇ ਦਿੱਤੇ ਸੰਸਕਾਰ ਹੁੰਦੇ ਨੇ...
ਜੋ ਅੱਜ ਪੰਜਾਬ ਦੀ ਕਿੱਸੇ ਵਿਰਲੀ ਧੀ ਕੋਲ ਹੀ ਹਨ
Feb 28th 2019, 4:23 am
●●● ਬਾਪ,ਧੀ ਤੇ ਅਹਿਸਾਸ ●●●

ਬਹਿਜਾ ਧੀਏ ਮੋਢੇ ਗਹਿਰੀ ਨੀਂਦ ਸੁਲਾ ਦਿਆਂ,
ਜੋ ਰੂਹ ਨੂੰ ਸਕੂਨ ਦੇ ਉਹ ਸੰਗੀਤ ਸੁਣਾ ਦਿਆਂ।
ਰੋਜੀ ਰੋਟੀ ਲਈ ਧੀਏ ਫੇਰਾ ਨਾਲ਼ੇ ਪਾ ਦਿਆਂ,
ਮਨ ਮੁਗਧ ਸਾਜ ਲੋਕਾਂ ਘਰੀਂ ਵੀ ਪਚਾ ਦਿਆਂ।
ਤੂੰ ਹੀ ਤਾਂ ਧੀਏ ਮੇਰੀ ਰੂਹ ਵਿੱਚ ਵੱਸਦੀ,
ਤੇਰੇ ਨਾਲ਼ ਲਾਡੋ ਮੇਰੀ ਦੁਨੀਆਂ ਹੈ ਹੱਸਦੀ।
ਮੋਢੇ ਲਾ ਧੀਏ ਤੈਨੂੰ ਮਨ ਖੁਸ਼ੀ ਭਰਿਆ,
ਤੂੰ ਕਰ ਲਏਂ ਅਰਾਮ ਬੋਚ ਕਦਮਾਂ ਨੂੰ ਧਰਿਆ।
ਬਾਪ ਦੀ ਇਹ ਲੋਰੀ ਧੀਏ ਮਾਂ ਦੇ ਸਮਾਨ ਨੀ,
ਤੇਰੇ ਨਾਲ਼ ਧੀਏ ਡਿੱਠਾ ਅਸਲ ਜਹਾਨ ਨੀ।
ਹਰ ਘਰ ਧੀ ਰਾਣੀ ਹੋਵੇ ਰੱਬਾ ਖੇਡਦੀ,
ਮਾਪਿਆਂ ਦੀ ਝੋਲ਼ੀ ਸਦਾ ਸੁੱਖ ਹੀ ਬਖੇਰਦੀ।
Feb 28th 2019, 4:18 am
❤️ਪੰਜਾਬੀ ਟੱਪੇ

ਟੱਪ ਟੱਪਿਆ ਦੀ ਦੇ ਵਾਰੀ,
ਮੈਂ ਕੁੜੀ ਅੰਬਰਸਰ ਦੀ,
ਟੱਪਿਆ ਤੋਂ ਨਾ ਹਾਰੀ ।

ਬਾਗੇ ਵਿਚ ਸੋਟਾ ਏ,
ਦੂਰੋਂ ਸਾਨੂੰ ਇਉਂ ਲੱਗਦਾ,
ਜਿਵੇਂ ਸਾਹਬ ਖਲੋਤਾ ਏ ।

ਕੋਟ ਕਿੱਲੀ ਉਤੇ ਟੰਗਿਆ ਕਰੋ,
ਸਾਡੇ ਨਾਲ ਨਹੀਂ ਬੋਲਣਾ,
ਸਾਡੀ ਗਲੀ ਵੀ ਨਾ ਲੰਘਿਆ ਕਰੋ ।

ਦੋ ਪੁੱਤਰ ਅਨਾਰਾਂ ਦੇ,
ਸਾਡੀ ਗਲੀ ਆ ਮਾਹੀਆ,
ਦੁੱਖ ਟੁੱਟਣ ਬਿਮਾਰਾਂ ਦੇ ।

ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁੱਪਟੇ ਵਾਲੀਏ,
ਮੁੰਡਾ ਆਸ਼ਿਕ਼ ਤੇਰੇ ਤੇ ।

ਘੋੜੀ ਕਿੱਲਾ ਵੇ ਪੁੱਟਾ ਗਈ ਆ,
ਉਹ ਤੇਰੀ ਕੀ ਲੱਗਦੀ,
ਜਿਹੜੀ ਸੁਤੇ ਨੂੰ ਜਗਾ ਗਈ ਆ ।
1 people like this
Description
dheeyan status dheeyan da satkar karo dheeyan status
dheeyan status dheeyan da satkar karo Punjabi girls status,