driver status in punjabi Truck Drivers ਡਰਾਈਵਰ ਸਟੇਟਸ daily ,
Aug 23rd 2018, 3:08 am
ਕਹਿਣਾ ਬੜਾ ਸੌਖਾ ਬਾਪੂ ਤੂੰ ਕੀ ਬਣਾਇਆ ਏ
ਸੋਚ ਕੇ ਤਾਂ ਵੇਖੋ ਅਸੀਂ ਕੀ ਕਮਾਇਆ ਏ
ਨਸ਼ਿਆਂ ਚ ਪੈ ਕੇ ਅਸੀਂ
ਉਹਦੇ ਹੀ ਗਵਾਏ ਨੇ
Aug 21st 2018, 11:25 am
ਕਦਰ ਕਰਨੀ ਹੈ ਤਾ
ਜਿਉਂਦੇ ਜੀਅ ਕਰੋ
ਅਰਥੀ ਨੂੰ ਮੋਢਾ ਦੇਣ ਵੇਲੇ
ਤਾ ਪਰਾਏ ਵੀ ਰੋਂ ਪੈਦੇ ਨੇ
Aug 21st 2018, 5:05 am
ਸਵੇਰੇ ਤਿੰਨ ਕੁ ਵਜੇ ਅਕਾਸ਼ ਚ ਹਲਕਾ ਜਿਹਾ ਚਾਨਣ ਹੁੰਦੈ..!
ਉਦੋਂ ਰੱਬ ਤਾਕੀ ਦਾ ਪਰਦਾ ਹਲਕਾ ਜਿਹਾ ਚੱਕ ਕੇ ..
ਸਾਨੂੰ ਸੜਕਾਂ ਦੇ ਵਣਜਾਰਿਆਂ ਨੂੰ ਤੱਕ ਮੁਸਕਰਾਓਂਦਾ ਹੁੰਦੈ..!
ਫੇਰ ਕੱਲਾ ਕੱਲਾ ਤਾਰਾ ਬੁਝਾਓਂਦਾ ਹੋਇਆ ..ਚੰਨ ਦਾ ਹਿਸਾਬ..
ਨਬੇੜ ਉਹਨੂੰ ਘਰ ਨੂੰ ਤੋਰ ਦਿੰਦੈ..!
ਰੈਸਟ ਏਰੀਏ ਦੇ ਦਰਖੱਤਾਂ ਤੇ ਬੋਲਦੀਆਂ ਜਿਓਣਜੋਗੀਆਂ ਚਿੜੀਆਂ..
ਰੁਆ ਕੇ ਸਵੇਰੇ ਚਾਰ ਵਜੇ ਲਾਈ ..ਕੱਸੀ ਦੇ ਪਾਣੀ ਦੀ ਵਾਰੀ ਚੇਤੇ ਕਰਾ
ਪਿੰਡ ਅੱਪੜਦਾ ਕਰ ਦਿੰਦੀਆਂ ਨੇ..!
ਡੱਬਾਨੁਮਾ ਘਰਾਂ ਦੇ ਬਸ਼ਿੰਦੇ ਜਦ ਰਿਜਕਾਂ ਮਾਰੇ ਸਫਰ ਚ ਅਾ..
ਸੜਕਾਂ ਤੇ ਮੀਲਾਂ ਨਾਪਦੇ ਨੇ...!
ਤਾਂ ਹਰ ਉਸ ਇਨਸਾਨ ਬਾਰੇ ਸੋਚਦੇ ਨੇ ਜੋ ਉਹਨਾਂ ਨਾਲ..
ਕਿਵੇਂ ਨਾ ਕਿਵੇਂ ਜੁੜਿਆ ਹੁੰਦਾ..
ਤਾਹੀਂ ਭੁੱਲਿਆਂ ਵਿਸਰਿਆਂ ਨੂੰ ਫੋਨ ਲਗਦੇ ਨੇ..!
ਊਂ ਸਾਰੇ ਕਹਿੰਦੇ ਨੇ ਕੱਲਾ ਕਰੂਜ਼ ਲਾਕੇ ਸਟੇਰਿੰਗ ਹੀ ਫੜਨਾਂ..!
ਹਾਂ ਬਾਈ ! ਕੱਲਾ ਸਟੇਰਿੰਗ ਹੀ ਤਾਂ ਫੜਦੇ ਹਾਂ..!
ਹਫਤੇ ਦੀਆਂ ਰੋਟੀਆਂ.. ਉਣੀਂਦਿਆਂ ਨੀਂਦਾਂ ਨਾਲ ਜੱਦੋ ਜਹਿਦ..!
ਕੰਡਿਆਂ ਅਾਲਿਆਂ ਨਾਲ ਚੋਰ ਸਿਪਾਹੀ ਖੇਡਦੇ..!
ਟੈਮ ਸਿਰ ਡਲਿਵਰੀਆਂ ਦੀ ਚਿੰਤਾ..!
ਪੰਜ ਦਿਨ ਘਰ ਨਾ.. ਘਰ ਅਾਲਿਆਂ ਦਾ ਮੂੰਹ ਨੀ ਤੱਕਣਾਂ..
ਮੀਲ ਤੋਂ ਮੀਲ ਦੇ ਇੰਤਜ਼ਾਰ ਦਾ ਅਹਿਸਾਸ ਕਿਸਨੂੰ ਅੈ..!
ਦੋ ਦਿਨ ਫੌਜੀਆਂ ਵਾਂਗ ਘਰੇ ਛੁੱਟੀ ਕੱਟ ..
ਫੇਰ ਚਾਲੇ ਪਾ ਦਿੰਨੇਂ ਅਾਂ ..ਸੜਕਾਂ ਦੇ ਵਲੇਵਿਆਂ ਨੂੰ ਨੱਢੀਆਂ ਦੇ
ਲੱਕਾਂ ਦੇ ਉਤਾਰਾਂ ਚੜਾਵਾਂ ਨਾਲ ਮੇਲ਼ਦੇ..!
ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋਏ ..ਕਿ ਹੇ ਸੱਚਿਆ ਪਾਤਸ਼ਾਹ..!
ਮੇਰੇ ਕਰਕੇ ਕਿਸੇ ਗਊ ਗਰੀਬ ਦਾ ਨੁਕਸਾਨ ਨਾ ਹੋ ਜਾਵੇ..!
ਮੇਹਰ ਕਰੀਂ ਮਾਲਕਾ ਕਹਿਕੇ ਗੇਅਰ ਪਾ ਲਈਦਾ...!
Sarab Pannu
Aug 21st 2018, 5:03 am
ਸੜਕਾਂ ਦੇ ਨਾਲ ਹੋ ਗਿਆ ਹੁਣ ਤਾਂ ਇਸ਼ਕ ਡਰਾਇਵਰ ਨੂੰ, ਪੈਰ ਪੈਰ ਤੇ ਹੁੰਦਾ ਸੋਹਣੀਏ ਰਿਸਕ ਡਰਾਇਵਰ ਨੁੰ
Aug 21st 2018, 4:52 am
ਮੁੰਗੀ ਦੀ ਦਾਲ ਦਾ ਸਵਾਦ ਅੱਧਾ ਰਹਿ ਜਾਂਦਾ ਜੇ ਨਾਲ ਕੱਟੇ ਗੰਢੇ ਨਈਂ ਹੁੰਦੇ
ਜੇਹੜੀਆ ਕਹਿੰਦੀਆਂ ਟਰੱਕਾਂ ਵਾਲਿਆਂ ਨਾਲ ਵਿਆਹ ਨਈਂ ਕਰਾਉਣਾ
ਕੀ ਗੱਲ ਟਰੱਕਾਂ ਵਾਲੇ ਬੰਦੇ ਨਈਂ ਹੁੰਦੇ
Aug 21st 2018, 4:39 am
ਮਿਹਨਤ ਨਾਲ ਬੰਦਾ ਕਰਦਾ ਤਰੱਕੀਆਂ
ਪੰਡਤਾਂ ਦੇ ਨਗ ਨਹੀਂ ਕਿਸੇ ਨੂੰ ਤਾਰਦੇ
Aug 21st 2018, 4:34 am
ਬਾਬੇ ਨਾਨਕ ਨੇ ਖੁਦ ਮਾਰੇ ਤੁਣਕੇ, ਗੁੱਡੀਆਂ ਨੀ ਐਵੇਂ ਅੰਬਰਾਂ ਤੇ ਚੜੀਆਂ
ਅਸੀ ਧੱਕੇ ਨਾਲ ਮੱਥੇ ਤੇ ਲਕੀਰਾਂ ਖਿੱਚੀਆਂ , ਤਕਦੀਰ ਨੇ ਤਾਂ ਕਰੀਆਂ ਸੀ ਬਹੁਤ ਅੜੀਆਂ
Aug 21st 2018, 4:31 am
ਮਾੜਾ ਨਹੀਂ ਕੰਮ ਡਰੈਵਰੀ ਦਾ ਪੂਰੀ ਮਿੱਤਰੋ ਟੋਹਰ ਨਵਾਬੀ ਆ
ਕੋਈ ਮਾਝੇ ਤੋਂ ਕੋਈ ਮਾਲਵੇ ਤੋਂ ਕੋਈ ਅਪਣਾ ਵੀਰ ਦੁਆਬੀ ਆ ਖੇਤਾਂ ਦੇ ਰਾਜੇ ਹੁੰਦੇ ਸੀ ਅੱਜ ਕੱਲ ਨੇ ਡਿਪਟੀ ਸੜਕਾਂ ਦੇ L A ਤੋਂ ਲੈਕੇ B C ਤੱਕ ਸੀਟਾਂ ਤੇ ਯਾਰ ਪੰਜਾਬੀ ਆ ਪਿੰਡ ਛੱਡਕੇ ਆ ਪਰਦੇਸ ਗਏ ਰਾਤਾਂ ਜਾਗ ਕਮਾਈਆਂ ਕਰਦੇ ਨੇ ਕਦੇ ਖੇਤ ਟਰਾਲੀ ਲੱਦ ਦੇ ਸੀ ਹੁਣ ਰੋਜ਼ ਟਰਾਲਾ ਭਰਦੇ ਨੇ ਕਰਜ਼ੇ ਚੱਕ ਚੱਕ ਕੇ ਆਏ ਜੋ ਹੁਣ ਕੱਖ ਤੋਂ ਹੋ ਗਏ ਲੱਖਾਂ ਦੇ ਗੋਰੇ ਸੜਦੇ ਪੀਟਰ ਬੈਲਟਾਂ ਤੋਂ ਤੇ ਰੌਕੀ ਸਾਨੂੰ ਸ਼ੌਕ ਟਰੱਕਾਂ ਦੇ
Aug 21st 2018, 4:20 am
ਮੈਂ ਮਿਲਿਆ ਇੱਕ ਡਰਾਈਵਰ ਨੂੰ
ਪੁੱਛਿਆ ਹਾਲ ਕਮਾਈ ਦਾ
ਕਹਿੰਦਾ ਨਾ ਚੰਗਾ ਨਾ ਮਾੜਾ ਜੀ
ਕਦੇ ਕਦੇ ਹੀ ਘਰ ਜਾਈਦਾ
ਰੱਬ ਦਾ ਨਾ ਲੈਕੇ ਸਟੇਰਿੰਗ ਨੂੰ ਹੱਥ ਪਾਇਦਾ
ਰਾਹ ਵਿੱਚ ਮਾਂ ਦੀ ਯਾਦ ਫਿਕਰ ਬਾਪੂ ਦੀ ਦਵਾਈ ਦਾ
ਘਰ ਵਾਲੀ ਦੇ ਕੱਪੜੇ ਲੀੜੇ
ਖਰਚਾ ਬੱਚਿਆਂ ਦੀ ਪੜ੍ਹਾਈ ਦਾ
ਦਿਨ ਦੇਖੀਏ ਨਾ ਰਾਤ
ਮਾਲ ਮੰਜਿਲ ਤੱਕ ਪੁਜਾਈ ਦਾ
Aug 21st 2018, 3:57 am
ਖੱਬੀ ਲਾਇਨ ‘ਚ ਕਰਕੇ ਜਦੋਂ ਲਾਇਟਾਂ ਮਾਰਦੇ ਆ
ਕੇਰਾਂ ਤਾਂ ਅਗਲਾ ਕਹਿੰਦਾ ਪਰੌਹਣਾ ਜਾਂਦਾ ਫਲਾਣਿਆਂ ਦਾ
See More
1 people like this
Description
ਡਰਾਈਵਰ ਸਟੇਟਸ , driver status , truck driver song
driver status in punjabi Truck Drivers ਡਰਾਈਵਰ ਸਟੇਟਸ daily ,