matlabi lok, Matlabi Feeling, matlabi dost duniya ਮਤਲਬੀ ਲੋਕ,
Mar 15th 2019, 3:40 am
ਚਲਾਕ ਤੇ ਮਤਲਬੀ ਕੋਈ ਨਹੀ.
ਬਸ ਦਿਲ ਸਿਆਣਾ ਤੇ
ਸਮਝਦਾਰ ਬਣਾ ਲਿਆ
Mar 15th 2019, 3:32 am
ਮੰਗ ਕੇ ਖਾਣ ਨਾਲੋਂ
ਕਰਨੀ ਮਜ਼ਦੂਰੀ ਚੰਗੀ ਏ. 
ਅੱਜ ਕੱਲ ਦੇ ਮਤਲਬੀ
ਲੋਕਾਂ ਤੋਂ ਥੋੜੀ ਦੂਰੀ ਚੰਗੀ ਏ,
Mar 15th 2019, 3:26 am
ਮੈਂ ਮਤਲਬੀ ਨਹੀ ਜੋ ਆਪਣੇ
ਪਿਆਰਿਅਾਂ ਨੂੰ ਧੋਖਾ ਦੇਵਾ .
ਬਸ ਮੈਨੂੰ ਸਮਝਣਾ ਸੱਭ ਦੇ
ਵੱਸ ਦੀ ਗੱਲ ਨਹੀ.
Mar 15th 2019, 3:20 am
ਮੈਨੂੰ ਕੀ ਹੱਕ ਆ ਕੇ
ਕਿਸੇ ਨੂੰ ਮਤਲਬੀ ਕਹਾਂ. 
ਮੈਂ ਤਾਂ ਖੁਦ ਆਪਣੇ ਰੱਬ ਨੂੰ
ਮੁਸੀਬਤਾਂ ਚ ਯਾਦ ਕਰਦਾ ਆ, 
Mar 15th 2019, 3:16 am
ਨਾ ਭਰਾ ਕੋਈ ਤੇ ਨਾ ਭੈਣ ਇੱਥੇ
ਗੱਡੀ ਚੱਲਦੀ ਇੱਥੇ ਨੋਟਾਂ ਦੀ.
ਨਾ ਕਰ ਇਤਬਾਰ ਇਸ ਦੁਨੀਆ ਤੇ
ਇਹ ਦੁਨੀਆ ਮਤਲਬੀ ਲੋਕਾਂ ਦੀ.
Mar 15th 2019, 3:14 am
ਫੁਕਰਿਆਂ ਨਾਲ ਬਹੁਤਾ ਲਾਡ ਨਾ ਕਰੀਏ 
ਮਤਲਬੀ ਨੂੰ ਕਦੇ ਯਾਦ ਨਾ ਕਰੀਏ. 
ਵਕਤ ਪੈਣ ਤੇ ਜੋ ਹਟਜੇ ਪਿੱਛੇ
ਮੁੜ ਉਹ ਦੇ ਨਾਲ ਨਾ ਖੜੀਏ,
Mar 12th 2019, 7:05 am
ਉਹ ਫਿਰ ਤੋਂ ਪਰਤ ਆਏ ਹਨ
ਮੇਰੀ ਜਿੰਦਗੀ ਵਿੱਚ’
ਆਪਣੇ ਮਤਲਬ ਲਈ .
ਅਤੇ ਅਸੀ ਸੋਚਦੇ ਰਹੇ ਕਿ
ਸਾਡੀਦੁਆ ਕਬੂਲ ਹੋ ਗਈ .
Mar 6th 2019, 10:01 am
ਬੇਗਾਨੇ ਜੁੜਦੇ ਗਏ
ਆਪਣੇ ਛੱਡਦੇ ਗਏ .
ਦੋ ਚਾਰ ਨਾਲ ਖੜੇ
ਬਾਕੀ ਮਤਲਬ ਕਢਦੇ ਆ.
Mar 6th 2019, 9:01 am
ਸਜਾਵਾ ਬਣ ਜਾਂਦੀਆਂ ਨੇ
ਗੁਜਰੇ ਹੋਏ ਵਕਤ ਦੀਆਂ ਯਾਦਾਂ.
ਪਤਾ ਨਹੀ ਲੋਕ ਕਿਉ ਮਤਲਬ
ਲਈ ਮਿਹਰਬਾਨ ਹੁੰਦੇ ਨੇ.
Mar 1st 2019, 7:16 am
ਜੰਗ-ਜੰਗ ਦਾ ਰੌਲਾ ਪਾਉਣ ਵਾਲੇ ਲੋਕ ਧਿਆਨ ਦੇਣ।

ਜੰਗ ਦਾ ਮਾਹੌਲ ਬਣਨ ਤੇ ਬਾਰਡਰ ਏਰੀਏ ਦੇ ਕਿਸੇ ਵੀ ਪਿੰਡ ਜਾਂ ਕਸਬੇ ਵਿਚ ਇਕ ਰਾਤ ਗੁਜ਼ਾਰ ਕੇ ਵਿਖਾ ਦਿਉ। ਰਹਿਣਾ-ਖਾਣਾ ਸਭ ਕੁਝ ਫ੍ਰੀ ਦੇਵਾਂਗੇ।

ਜੰਗ ਦਾ ਨਾਮ ਹੀ ਇਕ ਡਰਾਵਣੇ ਸੁਫ਼ਨੇ ਵਾਂਗ ਹੈ। ਜੰਗ ਦਾ ਮਾਹੌਲ ਬਣਨ ਤੇ ਕੁਝ ਜਰੂਰੀ ਗੱਲਾਂ ਵੱਲ ਧਿਆਨ ਦਿਉ।

1-ਆਪਣੇ ਹੀ ਘਰ ਵਿਚ ਰਾਤ ਨੂੰ ਨੀਂਦ ਨਹੀ ਆਉਦੀ ਹੈ।
2-ਮਾਂਵਾਂ ਪੁੱਤ ਸੁੱਟ ਕੇ ਭੱਜ ਜਾਂਦੀਆ ਹਨ।
3-ਹਫਰਾ-ਤਫਰੀ ਵਿਚ ਸੈਂਕੜੇ ਲੋਕਾਂ ਦੀਆ ਜਾਨਾਂ ਚਲੀਆ ਜਾਂਦੀਆ ਹਨ।
4-ਲੁੱਟ-ਖੋਹ ਵਾਲਾ ਮਾਹੌਲ ਸ਼ੁਰੂ ਹੋ ਜਾਂਦਾ ਹੈ।
5-ਨੂੰਹਾਂ-ਧੀਅਆ ਇਥੋਂ ਤੱਕ ਬਜ਼ੁਰਗ਼ ਔਰਤਾਂ ਦੇ ਬਲਾਤਕਾਰ ਦਾ ਖ਼ਦਸ਼ਾ ਬਣ ਜਾਂਦਾ ਹੈ।
6-ਬਿਨਾਂ ਤਲਵਾਰ, ਡਾਂਗ ਜਾਂ ਬੰਦੂਕ ਦੇ ਰਾਤ ਨੂੰ ਕੋਈ ਵੀ ਸੋ ਨਹੀ ਸਕਦਾ ਹੈ।
7-ਸਰਕਾਰੀ ਰੈਣ-ਬਸੇਰਿਆ ਵਿਚ ਕੋੲੀ ਰੋਟੀ ਨਹੀਂ ਪੁੱਛਦਾ ਹੈ (ਕਾਰਣ-2016 ਦਾ ੳੁਜਾੜਾ)
8-ਰਿਸ਼ਤੇਦਾਰਾਂ ਦੇ ਕੋਲ 10 ਦਿਨ ਰੁੱਕਣ ਤੋਂ ਬਾਅਦ ਘੁੱਟਣ ਮਹਿਸੂਸ ਹੋਣ ਲੱਗ ਜਾਂਦੀ ਹੈ।
9-ਚਾਂਵਾਂ ਨਾਲ ਬਣਾੲਿਆ ਘਰ ਦਾ ਸਾਮਾਨ ਕਦੀ ਵੀ ਸਹੀ ਹਾਲਤ ਵਿਚ ਪੂਰਾ ਘਰ ਵਾਪਿਸ ਨਹੀਂ ਅਾੳੁਦਾ ਹੈ।

ੲਿਕ ਗੱਲ ਯਾਦ ਰੱਖੋ। ਹੁਣ ਜੇ ਜੰਗ ਹੋਈ ਤਾਂ ਬਾਰਡਰ ਏਰੀਏ ਦੇ ਲੋਕ ਤਾਂ 20-25 ਕਿਲੋਮੀਟਰ ਦੂਰ ਭੱਜ ਕੇ ਆਪਣੀ ਜਾਨ ਬਚਾ ਲੈਣਗੇ। ਪਰ ਸ਼ਹਿਰਾਂ ਵਾਲੇ ਲੋਕ ਕਿੱਧਰ-ਭੱਜਣਗੇ? ਕਦੀ ਸੋਚਿਅਾ ਹੈ? ਹੁਣ ਜੰਗ ਮਜ਼ਾੲਿਲਾਂ ਨਾਲ ਹੋਵੇਗੀ ਤੇ ੲਿਹ ਸੁਭਾਵਿਕ ਜਿਹੀ ਗੱਲ ਹੈ ਕਿ ਦੋਵੇਂ ਦੇਸ਼ ਅਾਪਣੀ ਹੱਦ ਅੰਦਰ ਤਾਂ ਮਜ਼ਾੲਿਲ ਸੁੱਟਣਗੇ ਨਹੀ???? ੲਿਕ ਮਜ਼ਾੲਿਲ ਦੀ ਘੱਟ ਤੋਂ ਘੱਟ ਦੂਰੀ 1500 ਤੋਂ 2000 ਕਿਲੋਮੀਟਰ ਹੋਵੇਗੀ। ਸ਼ਹਿਰਾਂ ਵਾਲੇ ਲੋਕ ਵੀ ਭੱਜਣ ਲੲੀ ਤਿਅਾਰ ਰਹਿਣ।

ੲਿਕ ਨੇਕ ਸਲਾਹ ਦੇਣੀ ਚਾਹਾਂਗਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਪਿੱਛੇ ਲੱਗ ਕੇ ਜੰਗ-ਜੰਗ ਦਾ ਰੌਲਾ ਨਾ ਪਾੳੁ। ੲਿਹਨਾਂ ਕੋਲ ੲਿੰਨਾਂ ਪੈਸਾ ਹੈ ਕਿ ਜੰਗ ਦਾ ਅੈਲਾਨ ਹੋਣ ਤੋਂ ੲਿਕ ਘੰਟਾ ਪਹਿਲਾਂ ੲਿਹ ਲੋਕ ਦੇਸ਼ ਛੱਡ ਕੇ ਭੱਜ ਜਾਣਗੇ ਤੇ ਅਸੀਂ ਅਾਪਣਿਅਾਂ ਦੀਅਾਂ ਲਾਸ਼ਾਂ ਵੀ ਨਹੀ ਪਹਿਚਾਣ ਸਕਾਂਗੇ।

ਜਿੰਨਾਂ ਜੰਗਾਂ ਵੇਖੀਅਾਂ ਹਨ ੳੁਹਨਾਂ ਨੂੰ ਪੁੱਛ ਕੇ ਵੇਖ ਲਵੋ। ੳੁਹਨਾਂ ਦੇ 'ਜੰਗ' ਸ਼ਬਦ ਸੁਣ ਕੇ ਹੀ ਲੂੲੀ-ਕੰਡੇ ਖੜੇ ਹੋ ਜਾਂਦੇ ਹਨ। ੳੁਹਨਾਂ ਦੀ ਅੱਖਾਂ ਵਿਚੋਂ ਹੰਝੂ ਵਹਿਣ ਲੱਗ ਜਾਂਦੇ ਹਨ। ੳੁਹ ਗੁੰਮ-ਸੁੰਮ ਹੋ ਜਾਂਦੇ ਹਨ। ੳੁਹ ੲਿਕ ਡੂੰਘੀ ਸੋਚ ਵਿਚ ਡੁੱਬ ਕੇ ਚੁੱਪ ਜਿਹੀ ਵੱਟ ਲੈਂਦੇ ਹਨ। ੳੁਹ ਸ਼ਬਦਾਂ ਵਿਚ ਅਾਪਣੀ ਹੱਡ-ਬੀਤੀ ਵੀ ਬਿਅਾਨ ਨਹੀ ਕਰ ਸਕਦੇ ਹਨ।

ਜੰਗ ਹਰ ਮਸਲੇ ਦਾ ਹੱਲ ਨਹੀ ਹੈ। ਨਾ ਡਰ ਰਿਹਾ ਹਾਂ ਤੇ ਨਾ ਹੀ ਭਾਰਤ ਵਾਸੀਅਾਂ ਨੂੰ ਡਰਾ ਰਿਹਾ ਹੈ। ਭਾਰਤੀ ਫ਼ੌਜ਼ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਬਾਰਡਰ ੲੇਰੀੲੇ ਦੇ ਲੋਕਾਂ ਦੇ ਖੂਨ ਵਿਚ ਹੈ। ਅਸੀਂ ਅਾਪਣੀ ਭਾਰਤੀ ਫ਼ੌਜ਼ ਦੇ ਨਾਲ ਹਾਂ। 1965 ਦੀ ਜੰਗ ਦਾ ੲਿਤਿਹਾਸ ਗਵਾਹ ਹੈ ਕਿ ਖੇਮਕਰਨ ਸੈਕਟਰ ਦੇ ਲੋਕ ਪਿੱਠ ਵਿਖਾ ਕੇ ਨਹੀ ਭੱਜਦੇ ਹਨ ੳੁਹ ਫ਼ੌਜ਼ ਦਾ ਸਾਥ ਅਾਪਣੇ ਅਾਖਰੀ ਸਾਹ ਤੱਕ ਵੀ ਦਿੰਦੇ ਹਨ। ੳੁਹ ਫ਼ੌਜ਼ ਦੇ ਨਾਲ ਮਿਲ ਕੇ ਦੁਸ਼ਮਣ ਦਾ ਸਾਹਮਣਾ ਕਰਦੇ ਹਨ।

ਦੁਅਾ ਕਰੋ। ਸ਼ਾਂਤੀ ਬਣੀ ਰਹੇ। ਦੋਵਾਂ ਦੇਸ਼ਾਂ ਦਰਮਿਅਾਨ ਬੋਲ-ਚਾਲ, ਵਪਾਰ ਅਤੇ ਅਾੳੁਣ-ਜਾਣ ਭਾਂਵੇ ਬੰਦ ਹੋ ਜਾੲੇ ਪਰ ਅਮਨ-ਚੈਣ ਬਣਿਅਾ ਰਹੇ।
See More
2 people like this
Description
ਮਤਲਬੀ ਲੋਕ matlabi lok
matlabi lok, ਮਤਲਬੀ ਲੋਕ, matlabi dost status, Matlabi duniya,
matlabi lok, ਮਤਲਬੀ ਲੋਕ, matlabi dost duniya, punjabi status
matlabi lok, ਮਤਲਬੀ ਲੋਕ, matlabi dost duniya Matlabi Feeling