Lohri status ਲੋਹੜੀ ਸਟੇਟਸ
Feb 12th 2019, 7:55 pm
ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ
Feb 12th 2019, 7:52 pm
ਸਾਰੇ ਦੋਸਤਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ
Feb 12th 2019, 7:40 pm
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਫਿੱਟੇ ਮੂੰਹ ਜਵਾਈ ਦਾ

ਗਈ ਸਾਂ ਮੈਂ ਗੰਗਾ
ਚੜ੍ਹਾ ਲਿਆਈ ਵੰਗਾਂ
ਅਸਮਾਨੀ ਮੇਰਾ ਘੱਗਰਾ
ਮੈਂ ਕਿਹੜੀ ਕਿੱਲੀ ਟੰਗਾਂ ਨੀਂ
ਮੈਂ ਐਸ ਕਿੱਲੀ ਟੰਗਾਂ ਨੀ
ਮੈਂ ਉਸ ਕਿੱਲੀ ਟੰਗਾਂ
Feb 12th 2019, 7:15 pm
ਕੁਝ ਲੋਕ ਲੋਹੜੀ ਨੂੰ ਸੰਤ ਕਬੀਰ ਦੀ ਪਤਨੀ ਲੋੋਈ ਨਾਲ ਜੋੜਦੇ ਹਨ ਅਤੇ ਮੰਨਦੇ ਹਨ ਕਿ ਉਸੇ ਦੇ ਨਾਮ ਤੋਂ ਲੋਹੜੀ ਦਾ ਨਾਮ ਪਿਆ ਹੈ.

ਕੁਝ ਲੋਕ ਮੰਨਦੇ ਹਨ ਲੋਹੜੀ ਦਾ ਸ਼ਬਦ ਲੋਹ ਤੋਂ ਬਣਿਆ ਹੈ
ਜਿਸਦਾ ਅਰਥ ਹੈ ਰੌਸ਼ਨੀ ਅਤੇ ਅੱਗ ਦਾ ਸੇਕ.

ਲੋਹੜੀ ਸ਼ਬਦ ਤਿਲ ਅਤੇ ਰਿਓੜੀਆਂ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਜੋ ਪਹਿਲਾਂ ਤਿਲੋਹੜੀ ਅਤੇ ਫਿਰ ਸਮੇਂ ਦੇ ਨਾਲ ਨਾਲ ਸਰਲ ਹੋ ਕੇ ਲੋਹੜੀ ਕਹਿਲਾਉਣ ਲੱਗ ਪਿਆ.
Feb 12th 2019, 10:38 am
ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿੱਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਬਮ ਬਮ ਭੋਲ਼ੇ ਆਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ ਉੱਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
ਉੱਤੇ ਤੇਰੀ ਜੀਵੇ ਜੋੜੀ!
Feb 12th 2019, 5:02 am
ਸੋ ਕਿਉਂ ਮੰਦਾ ਆਖਿਐ,
ਜਿਤੁ ਜੰਮੈ ਰਾਜਾਨ,
ਆਓ ਧੀਆਂ ਦੀ ਵੀ ਲੋਹੜੀ ਮਨਾਈਏ

ਦੱਸੋ ਭਲਾ, ਅੱਜ ਕੱਲ ਲੜਕੀਆਂ ਕਿਸ ਕਿਸ ਖੇਤਰ ਵਿੱਚ
ਕਾਮਯਬੀ ਹਾਸਲ ਨਹੀ ਕਰ ਰਹੀਆਂ.
ਕੀ ਖੇਡ ਦੇ ਮੈਦਾਨ, ਵਿਗਿਆਨ, ਗਿਆਨ,
ਅਤੇ ਸਰਕਾਰ-ਦਰਬਾਰ, ਫਿਲਮ-ਸੰਸਾਰ, ਆਦਿ
ਸਭ ਖੇਤਰਾਂ ਵਿੱਚ ਨਾਮ ਰੌਸ਼ਨ ਕਰ ਰਹੀਆਂ ਹਨ.
Feb 12th 2019, 4:03 am
ਦੇ ਮਾਈ ਲੋਹੜੀ,
ਤੇਰੀ ਜੀਵੇ ਜੋੜੀ,
ਦੇ ਮਾਈ ਗੁੜ,
ਤੇਰਾ ਗੁੜ ਮਿੱਠਾ,
ਦੇ ਰੁਪਈਆ ਚਿੱਟਾ
Feb 12th 2019, 3:56 am
ਗੁੱਡੀਆਂ ਉਡਾਦਿਆਂ ਤੇ ਲੱਟਦਿਆਂ ਜੁਆਂਕਾਂ ਦੀ ਕਾਵਾਂ-ਰੌਲੀ ਤੇ ਨਾਲ ਨਾਲ ਸਾਮਾਂ ਪੈਦਿਆਂ ਹੀ ਪਿੰਡਾਂ ਦੀਆਂ ਗਲੀਆਂ-ਮੋੜਾਂ ਵਿੱਚ ਲੋਹੜੀ ਦੇ ਗੀਤਾਂ ਦੀ ਅਵਾਜ ਆਉੱਣੀ ਸੁਰੂ ਹੋ ਜਾਂਦੀ ਹੈ, ਕੀ ਨਿੱਕੇ ਕੀ ਵੱਡੇ ਬੱਚੇ ਵਹੀਰਾਂ ਘੱਤ ਲੋਹੜੀ ਮੰਗਣੀ ਸੁਰੂ ਕਰ ਦਿੰਦੇ ਹਨ ਤੇ ਲੋਹੜੀ ਦੇ ਗੀਤਾਂ ਦੀ ਅਵਾਜ ਗੂੰਜਣੀ ਸੁਰੂ ਹੋ ਜਾਂਦੀ
Feb 11th 2019, 7:40 pm
ਆਪ ਸਭ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ


ਮੇਰੇ ਬਚਪਨ ਦੀ ਲੋਹੜੀ (ਯਾਦਾਂ ਬਚਪਨ ਦੀਆਂ)
ਮੇਰੇ ਬਚਪਨ ਦੀ ਲੋਹੜੀ ਬਹੁਤ ਹੁਤ ਹੀ ਸੋਹਣੀ ਹੁੰਦੀ ਸੀ ਤੇ ਸ਼ਾਇਦ ਤੁਹਾਡੀ ਸਭ ਦੀ ਵੀ।
ਲੋਹੜੀ ਪੰਜ ਛੇ ਦਿਨ ਪਹਿਲਾਂ ਹੀ ਮੰਗਣੀ ਸ਼ੂਰੁ ਕਰ ਦਿੰਦੇ ਸੀ। ਸਭ ਤੋਂ ਪੱਕੇ ਆੜੀ ਨੁੰ ਨਾਲ ਲੈ ਕੇ, ਦੋ ਲਿਫਾਫੇ ਇੱਕ ਮੱਕੀ ਦੇ ਦਾਣਿਆ ਲਈ ਤੇ ਇੱਕ ਕਣਕ ਦੇ ਦਾਣਿਆ ਲਈ ਲੈ ਲੈਣੇ। ਇੱਕ ਦੋ ਲਿਫਾਫੇ ਉੱਦ੍ਹਾਂ ਕੋਲ ਰੱਖ ਲੈਣੇ ਕਿਸੇ ਘਰੋਂ ਮੂੰਗਫਲੀ, ਰੇੜੀਆਂ ਜਾਂ ਗੁੜ ਮਿਲਿਆ, ਪਾਉਣੇ ਨੂੰ। ਦਿਨ ਰਖ ਲੇਣੇ ਕਿ ਅੱਜ ਇਸ ਮੁਹੱਲੇ ਜਾਣਾ ਤੇ ਕੱਲ ਨੂੰ ਉਸ। ਸੱਭੇ ਘਰ ਜਾਣਾ ਲੋਹੜੀ ਮੰਗਣ। ਦੋ ਚਾਰ ਲੋਹੜੀ ਦੇ ਗੀਤ ਆਉਦੇ ਹੁੰਦੇ ਸੀ ਤੇ ਹਰ ਘਰ ਜਾ ਜਾ ਉੱਚੀ ਉੱਚੀ ਗਾਉਣੇ ਫੇਰ।
ਕਈ ਘਰ ਵਾਲੇ ਤਾਂ ਪਹਿਲਾਂ ਈ ਕਹਿ ਦਿੰਦੇ ਹੁੰਦੇ ਸੀ ਕਿ ਪਹਿਲਾਂ ਗਾਣਾ ਸੁਣਾਉ ਫੇਰ ਮਿਲਣੀ ਆ ਲੋਹੜੀ। ਬਸ ਫੇਰ ਲੱਗ ਪੈਣਾ ਗਾਉਣ "ਲੋਹੜੀ ਦਿਉ ਜੀ ਲੋਹੜੀ, ਕੱਟੇ ਦੀ ਪੂਛ ਮਰੋੜੀ"। "ਸੁੰਦਰ ਮੁੰਦਰੀਏ ਹੋ" ਵਾਲਾ ਗੀਤ ਤਾਂ ਵੱਡਿਆਂ ਦਾ ਹੁੰਦਾ ਸੀ ਸਾਨੂੰ ਬਸ ਸਿਰਫ ਆਹੀ ਆਉਦਾਂ ਸੀ "ਲੋਹੜੀ ਦਿਉ ਜੀ ਲੋਹੜੀ, ਕੱਟੇ ਦੀ ਪੂਛ ਮਰੋੜੀ" ਵਾਲਾ। ਜਿਹੜੇ ਘਰੋਂ ਵੀ ਲੋਹੜੀ ਮਿਲੀ ਜਾਣੀ ਨਾਲ ਨਾਲ ਕਹਿੰਦੇ ਜਾਣਾ "ਗੰਗਾ ਬਈ ਗੰਗਾ, ਇਹ ਘਰ ਚੰਗਾ" ਤੇ ਜੇ ਕਿਸੇ ਨੇ ਲੋਹੜੀ ਨਾ ਦੇਣੀ ਤਾਂ ਜੋਰ ਨਾਲ "ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ" ਕਹਿ ਕੇ ਨੱਠ........ ਜਾਣਾ। ਲੋਹੜੀ ਮੰਗਣ ਤੋਂ ਬਾਦ ਸਾਰੇ ਦਾਣੇ ਦੁਕਾਨ ਤੇ ਵੇਚ ਕੇ ਪੈਸੇ ਲੈ ਲੈਣੇ ਤੇ ਬਰਾਬਰ ਬਰਾਬਰ ਵੰਡ ਲੈਣੇ। ਪੰਜੀਆਂ-ਦਸੀਆਂ ਦਾ ਵੀ ਹਿਸਾਬ ਕਰ ਲੈਣਾ। ਬਾਕੀ ਜਿਸ ਘਰੋਂ ਮੂੰਗਫਲੀ, ਰੇੜੀਆਂ ਜਾਂ ਗੁੜ ਮਿਲਿਆ, ਉਹ ਵੀ ਸਾਰਾ ਇਕੱਠਾ ਕਰ ਕੇ ਆਪਸ ਵਿੱਚ ਵੰਡ ਲੈਣਾ। ਘਰ ਵਾਲਿਆ ਨੁੰ ਬੜੀ ਖ਼ੁਸ਼ੀ ਖ਼ੁਸ਼ੀ ਦੱਸਣਾ ੨੦- ੨੦ ਰੁਪੈ ਆਏ ਜੀ ਸਾਨੂੰ। ਪੈਸੇ ਦੀ ਵੀ ਕੀਮਤ ਹੁੰਦੀ ਸੀ ਉਸ ਵੇਲ। ਬੇਬੇ ਨੇ ਵੀ ਰਾਤ ਨੂੰ ਖੀਰ ਬਣਾਉਣੀ ਉਹ ਵੀ ਗੰਨੇ ਦੇ ਰਸ ਵਾਲੀ। ਪਰ ਖਾਣੀ ਦੁਜੇ ਦਿਨ ਸਵੇਰ ਨੂੰ ਹੁੰਦੀ ਸੀ ਦੇਸੀ ਮਹੀਨਿਆਂ ਦੇ ਹਿਸਾਬ ਨਾਲ, ਪੁਰਾਣੇ ਸਾਲ ਰਿਨ (ਬਣਾ) ਕੇ ਤੇ ਨਵੇਂ ਸਾਲ ਦੀ ਚੜਦੀ ਸਵੇਰ ਨੂੰ ਖਾਣੀ। ਜਿਸ ਦੇ ਲੈ ਇੱਕ ਕਹਾਵਤ ਵੀ ਮਸ਼ਹੂਰ ਹੈਕਿ:- ਪੋਹ ਰਿੱਧੀ, ਮਾਘੀ ਖਾਧੀ।
ਮੇਰੇ ਬਚਪਨ ਦੀ ਲੋਹੜੀ ਦੀ ਯਾਦ ਇਸ ਤਰ੍ਹਾਂ ਆ, ਕਿ ਸਾਡੇ ਪਿੰਡ ਦੀ ਇੱਕ ਕੁੜੀ ਹੁੰਦੀ ਸੀ। ਨਾਂ ਤਾਂ ਉਸਦਾ ਪਤਾ ਨੀ ਪਰ ਵਿਚਾਰੀ ਸਿੱਧੀ ਜਿਹੀ ਹੁੰਦੀ ਸੀ। ਅਸੀਂ ਲੋਹੜੀ ਵਾਲੇ ਦਿਨ ਹੀ ਲੋਹੜੀ ਮੰਗ ਰਹੇ ਸੀ ਤਾਂ ਮੇਰੇ ਛੱਟੇ ਵੀ ਨੇ ਉਹਦੇ ਦਾਣੇ ਖੋ ਲਏ। ਕੁੜੀ ਨੇ ਉੱਚੀ-ਉੱਚੀ ਰੋਲਾ ਪਾਉਣਾ ਸ਼ੂਰੁ ਕਰ ਦਿੱਤਾ "ਚੋਰ,,,ਚੋਰ,,, ਚੋਰ,,,"। ਅਸੀਂ ਸਭ ਨੱਠ ਆਏ। ਸ਼ਾਮਾ ਨੁੰ ਜਦੋਂ ਦੁਕਾਨ ਤੇ ਦਾਣੇ ਵੇਚਣ ਲੱਗੇ ਤਾਂ ਉਹ ਕੁੜੀ ਵਾਲਾ ਲਿਫਾਫਾ ਖੋਲ ਕੇ ਦੇਖਿਆ, ਦਾਣੇ ਸਾਲੇ ਰਲੇ-ਮਿਲੇ, ਵਿੱਚੇ ਕਣਕ ਦੇ, ਵਿੱਚੇ ਮੱਕੀ ਦੇ। ਸਾਡੇ ਤਾਂ ਸਾਰਿਆਂ ਦੇ ਹੱਸ ਹੱਸ ਢਿੱਡ ਪੱਕ ਗਏ। ਬੜੀਆਂ ਗਾਲ੍ਹਾਂ ਕੱਢੀਆਂ ਛੋਟੇ ਵੀਰ ਨੂੰ ਅਸੀਂ ਕਿ ਕਿਉਂ ਖੋਏ ਉਸ ਕੁੜੀ ਦੇ ਦਾਣੇ ਤੂੰ ਬਈ । ਪਤਾ ਨੀ ਵਿਚਾਰੀ ਨੇ ਕਿਵੇਂ ਕੱਠੇ ਕੀਤੇ ਹੋਣੇਆ ਭਾਂਵੇ ਰਲੇ-ਮਿਲੇ ਈ ਸੀ। ਦੁਕਾਨ ਵਾਲੇ ਵੀ ਰਲੇ-ਮਿਲੇ ਦਾਣੇ ਲੈਂਦੇ ਈ ਨੀ ਸੀ।ਹੁਣ ਜਦ ਵੀ ਲੋਹੜੀ ਆਉਦੀ ਆ ਮੈਨੂੰ ਇਹ ਵਾਲੀ ਗੱਲ ਬਹੁਤ ਯਾਦ ਆਉਦੀ ਏ। ਰੱਬਾ ਲੈ ਲਾ ਇਹ ਫਿਕਰਾਂ ਭਰੀ ਜਿੰਦਗੀ, ਬਸ ਬਚਪਨ ਦਾ ਇੱਕ ਦਿਨ ਮੋੜ ਕੇ। ਵਧੀਆ ਲੱਗਾ ਤਾਂ ਲਾਈਕ ਜਰੂਰ ਕਰ ਦਿਉ।
Feb 11th 2019, 7:41 am
ਈਸ਼ਰ ਆਏ ਦਲਿਦੱਰ ਜਾਏ.
ਦਲਿੱਦਰ ਦੀ ਜਡ਼੍ਹ ਚੁਲ੍ਹੇ ਪਾਏ;
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਲੋਹਡ਼ੀ ਦੀਆੰ ਬਹੁਤ ਬਹੁਤ ਵਧਾਈਆਂ ਹੋਵਣ ਜੀ
ਇਹ ਤਿਉਹਾਰ ਸਭਨਾਂ ਲਈ ਖੁਸੀਆਂ ਭਰਿਆ ਹੋਵੇ,,
See More
1 people like this
Description
Punjabi Lohri status
ਪੰਜਾਬੀ ਲੋਹੜੀ ਸਟੇਟਸ
ਪੰਜਾਬੀ ਸਟੇਟਸ.com
Lohri status ਲੋਹੜੀ ਸਟੇਟਸ