ਦੇਖੀ ਦਿਲ ਨਾ ਤੋੜ ਜਾਵੀਂ ਸੱਜਣਾਂ ਟੁੱਟੀਆਂ ਇਮਾਰਤਾ ਵਿੱਚ ਦੁਬਾਰਾ ਲੋਕ ਨਹੀਂ ਵੱਸਦੇ
ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ.
ਬੇਫਿਕਰੀ ਦੇ ਆਲਮ ਅੱਗੇ, ਦੁਨੀਆਂ ਦੀ ਹਰ ਸ਼ੋਹਰਤ ਫਿੱਕੀ ਏ
ਕਦਰਾਂ ਗਵਾਚੀਆਂ ਹੋਣ ਸੱਧਰਾਂ ਮੋਈਆ ਹੋਣ ਪਤਾ ਉਹਨੂੰ ਹੀ ਹੁੰਦੈ ਦਿਲਾ ਜੀਹਦੇ ਨਾਲ ਹੋਈਆਂ ਹੋਣ
ਮੈਂ ਕਿਵੇਂ ਹਾਰ ਜਾਵਾਂ ਤਕਲੀਫ਼ਾ ਤੋਂ, ਮੇਰੀ ਤਰੱਕੀ ਦੀ ਆਸ 'ਚ ਮੇਰੀ ਮਾਂ ਬੈਠੀ ਆ
ਰੋਲਾ ਪਾਉਣ ਵਾਲੇ ਦਿਖਾਵਾ ਕਰਦੇ ਨੇ ਇਬਾਦਤ ਚੁੱਪ ਚਾਪ ਹੁੰਦੀ ਏ
ਕਿਸੇ ਨੇ ਮੈਨੂੰ ਪੁੱਛਿਆ ਕਿਵੇਂ ਹੋ ? ਮੈਂ ਹੱਸ ਕੇ ਕਿਹਾ "ਜਿੰਦਗੀ 'ਚ ਗਮ ਨੇ ਗਮ 'ਚ ਦਰਦ ਹੈ ਦਰਦ 'ਚ ਮਜ਼ਾ ਹੈ ਤੇ ਮਜ਼ੇ 'ਚ ਮੈਂ ਹਾਂ
ਇੱਕ ਦਾ ਹੋਕੇ ਰਹਿ ਮੁਸਾਫ਼ਿਰ,ਹਰ ਦਹਿਲੀਜ਼ ਤੋਂ ਸਕੂਨ ਨੀ ਮਿਲਦਾ
ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ
ਜਿੰਨਾ ਮਰਜ਼ੀ ਘੁੰਮ ਲਓ ਮਾਂ ਜਿੰਨਾਂ ਵਫਾਦਾਰ ਕੋਈ ਨਹੀਂ ਮਿਲੇਗਾ
ਖੁਸ਼ੀ ਖੁਦ ਵਿੱਚੋਂ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ
ਹਾਸਾ ਝੂਠਾ ਵੀ ਹੋ ਸਕਦਾ ਜਨਾਬ,ਇਨਸਾਨ ਦੇਖੀਦਾ ਨੀ ਸਮਝੀ ਦਾ ਹੁੰਦਾ
ਆਕੜ ਵਾਲੇ ਤਾਪ ਤੋਂ ਮੈਂ ਵਾਲੇ ਜਾਪ ਤੋਂ ਬਾਬਾ ਨਾਨਕ ਬਚਾ ਕੇ ਰੱਖੀਂ
ਜਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾ ਹੱਸ ਕੇ ਲੰਘਾਉਣ ਦਾ ਏ
ਆਪਣੇ ਵੀ ਪੱਤੇ ਹਰੇ ਨਹੀਂ ਰਹਿੰਦੇ ਦੂਜਿਆਂ ਦੀਆਂ ਜੜਾਂ ਵੱਢਣ ਵਾਲਿਆਂ ਦੇ
ਹਾਸੇ ਮਾੜੇ ਨੀ ਬਲਿਆ ਕਿਸੇ ਉਤੇ ਹੱਸਣਾ ਮਾੜਾ ਏ
ਸਬਰ ਦੀ ਖੇਡ ਆ ਥੋੜਾ ਤਾਂ ਕੋਈ ਵੀ ਨਹੀਂ ਚਾਹੁੰਦਾ
ਮਿਲਣ ਤੌ ਪਹਿਲਾਂ ਤੇ ਗੁਆਚਣ ਤੌ ਬਾਅਦ ਹਰ ਚੀਜ ਕੀਮਤੀ ਹੁੰਦੀ ਆ
ਚੁੱਪ ਨਾ ਸਮਝੀ ਸਬਰ ਆ ਹਜੇ ".ਤੋੜ ਵੀ ਦਿੰਦੇ ਕਦਰ ਆ ਹਜੇ".
ਜ਼ਿੰਦਗੀ ਦਾ ਹਰ ਪਲ ਦਿਲ ਖੋਲ ਕੇ ਜੀ ਵਾਪਿਸ ਸਿਰਫ ਯਾਦਾਂ ਆਉਂਦੀਆ ਵਕਤ ਨਹੀਂ
ਤੁਮਹਾਰਾ ਸ਼ਹਿਰ ਤੁਮ ਕਾਤਿਲ, ਤੁਮ ਹੀ ਮੁਦਈ, ਤੁਮ ਹੀ ਮੁਨਸਿਫ ਹਮੇ ਯਕੀਨ ਹੈ, ਹਮਾਰਾ ਹੀ ਕਸੂਰ ਨਿਕਲੇਗਾ
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ
ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ..ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ.
ਕਿਉ ਲੋਕਾ ਨੂੰ ਸਫਾਈਆ ਦਿੰਦਾ ਫਿਰਦਾ ਏ ਤੇਰਾ ਰੱਬ ਤੈਨੂੰ ਲੋਕਾ ਨਾਲੋ ਬੇਹਤਰ ਜਾਣਦਾ ਏ
ਸਕੂਨ ਦੀ ਕਮੀ ਲੱਗੇ ਤਾਂ ਤੋਬਾ ਕਰਿਆ ਕਰ ਇਹ ਗੁਨਾਹ ਹੀ ਨੇ ਜੋ ਦਿਲ ਨੂੰ ਬੇਚੈਨ ਕਰਦੇ ਨੇ
ਤੂੰ ਇੱਕ ਵਾਰ ਰੱਬ ਅੱਗੇ ਝੁਕ ਕੇ ਤਾਂ ਦੇਖ , ਰੱਬ ਤੇਰੇ ਅੱਗੇ ਸਾਰੀ ਦੁਨੀਆਂ ਝੁਕਾ ਦੇਗਾ
ਬੇਫਿਕਰੇ ਜਰੂਰ ਆ, ਪਰ ਮਤਲਬੀ ਨਹੀਂ
ਹਰ ਗੱਲ ‘ਚ ਸਕੂਨ ਲਭਣਾ ਸਿਖੋ, ਖਵਾਹਿਸ਼ਾ ਤਾਂ ਚਲੋ ਖੱਤਮ ਹੋਣ ਤੋਂ ਰਹਿਆ
ਆਕੜ ਤੇ ਹੰਕਾਰ ਇੱਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਵਕਤ ਤੇ ਕੁਦਰਤ ਕਰਦੇ ਨੇ
ਜ਼ਿੰਦਗੀ ਸਫ਼ਰਾਂ ਤੇ ਹੈ ਹਾਦਸੇ ਹੁੰਦੇ ਰਹਿਣਗੇ
ਅਸੀਂ ਸਬਰ ਸਿਦਕ ਦੇ ਪੱਕੇ ਹਾਂ ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।
ਰੂਬਰੂ ਮਿਲੋਗੇ ਤੋ ਕਾਇਲ ਹੋ ਜਾਉਗੇ... ਦੂਰ ਸੇ ਹਮ ਥੋੜੇ ਮਗਰੂਰ ਹੀ ਦਿਖਾਈ ਦੇਤੇ ਹੈਂ
ਪਰਵਾਹ ਕਰਦੇ ਸੀ, ਤਾਂ ਲੋਕ ਕਦਰ ਨਹੀਂ ਸੀ ਕਰਦੇ। ਹੁਣ ਬੇਪਰਵਾਹ ਹਾਂ, ਤਾਂ ਕਹਿੰਦੇ ਆਕੜ ਬਹੁਤ ਆ
ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ
ਦੇਖਿਆ ਨੀ ਰੱਬਾਂ ਤੈਨੂੰ ਸਾਹਮਣੇ ਖਲੋਕੇ ਪਰ ਹੋਵੇਗਾ ਜਰੂਰ ' ਮੇਰੀ ਮਾਂ ਵਰਗਾ
ਦੋਸਤੀ ਕਰਨੀ ਹੈ ਤਾਂ ਖੁਦ ਨਾਲ ਕਰੋ ਤੁਹਾਡੇ ਤੋਂ ਵਧੀਆ ਤੁਹਾਨੂੰ ਕੋਈ ਨਹੀਂ ਸਮਝ ਸਕਦਾ
ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ ਪਾਲਿਆ ਤਾਂ ਮੇਰੀ ਬੇਬੇ ਨੇ ਵੀ ਚਾਵਾਂ ਨਾਲ ਸੀ
ਜਿੰਦਗੀ ਦਾ ਹਰ ਪਲ ਮੁਸਕਰਾ ਕੇ ਗੁਜਾਰੋ ਕਿਉਕਿ ਤੁਸੀ ਨਹੀ ਜਾਣਦੇ ਇਹ ਕਿੰਨੀ ਬਾਕੀ ਏ
ਕਮੀਆਂ ਨਾਲ ਭਰੇ ਹੋਏ ਆ ਜਨਾਬ, ਲੋਕਾਂ ਵਾਂਗੂੰ ਰੱਬ ਥੋੜ੍ਹੀ ਆ
ਤੂੰ ਫਿਕਰ ਨਾ ਕਰ “ਮੈਂ ਕਰਦਾਂ ਕੁਝ ਏਨਾ ਕਹਿ ਕੇ ਬਾਪੂ ਹਰ ਮੁਸੀਬਤ ਹੱਲ ਕਰਦਾ ਰਿਹਾ
ਪੈਰਾਂ ਦਾ ਵੀ ਕਸੂਰ ਕੱਢਿਆ ਕਰ ਕੰਢੇ ਤਾਂ ਆਪਣੀ ਥਾਂ ਤੇ ਈ ਸੀ
ਉੱਥੇ ਕਾਹਦੇ ਗਿਲੇ ਜਿੱਥੇ ਦਿਲ ਹੀ ਨਾ ਮਿਲੇ
ਆਜ਼ਾਦ ਸੋਚ ਦੀਆਂ ਕੁੜੀਆਂ ਕਦੇ ਕਿਸੇ ਦੀਆਂ ਗੁਲਾਮ ਨਹੀਂ ਹੁੰਦੀਆਂ
ਕਰੀਬੀ ਚੇਹਰੇ ਪਿੱਛੇ ਵੀ ਸਾੜਾ ਹੁੰਦਾ ਤੇ ਕਿਸੇ ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ
ਬੁਰਾਈ ਢੂੰਡਣੇ ਕਾ ਸ਼ੌਕ ਹੈ ਤੋਂ ਸ਼ੁਰੂਆਤ ਖੁਦ ਸੇ ਕੀਜੀਏ..
ਤੇਰੇ ਭਾਣੇ, ਤੇਰੇ ਦਾਣੇ ਕਿਸਨੇ ਬੀਜੇ ਕਿਸਨੇ ਖਾਣੇ
ਪੂਰੀਆਂ ਹੋਣ ਜਾਂ ਨਾ ਹੋਣ,ਇਹ ਹੋਰ ਗੱਲ ਏ, ਪਰ ਖ਼ਵਾਇਸ਼ਾ ਹਰ ਦਿਲ ਵਿਚ ਹੁੰਦਿਆਂ ਨੇ
ਮਾੜੇ ਹਲਾਤਾਂ ਨੂੰ ਹੰਢਾਉਣਾ ਵਾਲਾ ਨਿੱਕੀ ਉਮਰੇ ਹੀ ਸਿਆਣਾ ਬਣ ਜਾਂਦਾ ਹੈ.
ਮੈਂ ਨਵੇਂ ਅਮੀਰਾਂ ਦੇ ਘਰੇ ਨਹੀਂ ਜਾਂਦਾ, ਉਹ ਹਰ ਚੀਜ਼ ਦੀ ਕੀਮਤ ਦੱਸਣ ਲੱਗ ਜਾਂਦੇ ਆ
ਉਹੀ ਜਾਣੇ ਜੋ ਹੰਢਾਵੇ, ਲੋਕਾਂ ਭਾਣੇ ਤਾਂ ਐਸ਼ਾਂ ਨੇ
ਗੱਲਾਂ ਖੁਦਾ ਨਾਲ ਹੋਣ ਲੱਗੀਆਂ, ਲੋਕ ਸਾਨੂੰ ਝੱਲਾ ਦਸਦੇ
ਜਬ ਦਿਲ ਕੋ ਜੀਤਨੇ ਕਿ ਕਲਾ ਆ ਗਈ ਤਬ ਸਮਝ ਲੈਣਾ ਕਾਮਯਾਬ ਹੋ ਤੁਮ
ਵਫਾ ਸਿੱਖਣੀ ਹੈ ਤਾਂ ,ਮੌਤ ਤੋਂ ਸਿੱਖੋ ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂ ਕਿਸੇ ਹੋਰ ਦਾ ਹੋਣ ਨਹੀ ਦਿੰਦੀ
ਖਾਬ, ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ, ਉਨਾ ਚੰਗਾ ਹੈ
ਫੁੱਲਾ ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲਈ
ਬੀਤੇ ਵਕਤ ਦੀਆਂ ਯਾਦਾਂ ਸਾਂਭ ਕੇ ਰੱਖੀਂ, ਅਸੀਂ ਯਾਦ ਤਾਂ ਆਵਾਂਗੇ, ਪਰ ਵਾਪਿਸ ਨਹੀਂ.