ਅੱਖਾਂ ਤਾਂ ਸਭ ਦੀਆਂ ਇੱਕੋ ਜਹੀਆਂ ਹੁੰਦੀਆਂ ਨੇ ਫਰਕ ਤਾਂ ਨਜ਼ਰੀਏ ਵਿੱਚ ਹੁੰਦਾ ਏ
ਜਾਨਲੇਵਾ ਹੁੰਦਾ ਐ ਸੱਜਣਾ, ਨੀਂਦ ਨਾਲੋ ਕਿਸੇ ਦੀ ਦੀਦ ਦਾ ਅੱਖਾਂ 'ਚ ਰੜਕਦੇ ਰਹਿਣਾ.
ਤਰੱਕੀ ਹੋਈ ਏ ਇਸ਼ਕ ਦੇ ਸ਼ਹਿਰ ਚ ਵੀ ਹੁਣ ਛੱਡਣਾ ਮਜ਼ਬੂਰੀ ਨਹੀ,ਰਿਵਾਜ਼ ਹੋ ਗਿਆ
ਦੇਖੀ ਦਿਲ ਨਾ ਤੋੜ ਜਾਵੀਂ ਸੱਜਣਾਂ ਟੁੱਟੀਆਂ ਇਮਾਰਤਾ ਵਿੱਚ ਦੁਬਾਰਾ ਲੋਕ ਨਹੀਂ ਵੱਸਦੇ
ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ.
ਬੇਫਿਕਰੀ ਦੇ ਆਲਮ ਅੱਗੇ, ਦੁਨੀਆਂ ਦੀ ਹਰ ਸ਼ੋਹਰਤ ਫਿੱਕੀ ਏ
ਕਦਰਾਂ ਗਵਾਚੀਆਂ ਹੋਣ ਸੱਧਰਾਂ ਮੋਈਆ ਹੋਣ ਪਤਾ ਉਹਨੂੰ ਹੀ ਹੁੰਦੈ ਦਿਲਾ ਜੀਹਦੇ ਨਾਲ ਹੋਈਆਂ ਹੋਣ
ਮੈਂ ਕਿਵੇਂ ਹਾਰ ਜਾਵਾਂ ਤਕਲੀਫ਼ਾ ਤੋਂ, ਮੇਰੀ ਤਰੱਕੀ ਦੀ ਆਸ 'ਚ ਮੇਰੀ ਮਾਂ ਬੈਠੀ ਆ
ਰੋਲਾ ਪਾਉਣ ਵਾਲੇ ਦਿਖਾਵਾ ਕਰਦੇ ਨੇ ਇਬਾਦਤ ਚੁੱਪ ਚਾਪ ਹੁੰਦੀ ਏ
ਕਿਸੇ ਨੇ ਮੈਨੂੰ ਪੁੱਛਿਆ ਕਿਵੇਂ ਹੋ ? ਮੈਂ ਹੱਸ ਕੇ ਕਿਹਾ "ਜਿੰਦਗੀ 'ਚ ਗਮ ਨੇ ਗਮ 'ਚ ਦਰਦ ਹੈ ਦਰਦ 'ਚ ਮਜ਼ਾ ਹੈ ਤੇ ਮਜ਼ੇ 'ਚ ਮੈਂ ਹਾਂ
ਇੱਕ ਦਾ ਹੋਕੇ ਰਹਿ ਮੁਸਾਫ਼ਿਰ,ਹਰ ਦਹਿਲੀਜ਼ ਤੋਂ ਸਕੂਨ ਨੀ ਮਿਲਦਾ
ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ
ਖੁਸ਼ੀ ਖੁਦ ਵਿੱਚੋਂ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ
ਹਾਸਾ ਝੂਠਾ ਵੀ ਹੋ ਸਕਦਾ ਜਨਾਬ,ਇਨਸਾਨ ਦੇਖੀਦਾ ਨੀ ਸਮਝੀ ਦਾ ਹੁੰਦਾ
ਆਕੜ ਵਾਲੇ ਤਾਪ ਤੋਂ ਮੈਂ ਵਾਲੇ ਜਾਪ ਤੋਂ ਬਾਬਾ ਨਾਨਕ ਬਚਾ ਕੇ ਰੱਖੀਂ
ਜਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾ ਹੱਸ ਕੇ ਲੰਘਾਉਣ ਦਾ ਏ
ਆਪਣੇ ਵੀ ਪੱਤੇ ਹਰੇ ਨਹੀਂ ਰਹਿੰਦੇ ਦੂਜਿਆਂ ਦੀਆਂ ਜੜਾਂ ਵੱਢਣ ਵਾਲਿਆਂ ਦੇ
ਹਾਸੇ ਮਾੜੇ ਨੀ ਬਲਿਆ ਕਿਸੇ ਉਤੇ ਹੱਸਣਾ ਮਾੜਾ ਏ
ਸਬਰ ਦੀ ਖੇਡ ਆ ਥੋੜਾ ਤਾਂ ਕੋਈ ਵੀ ਨਹੀਂ ਚਾਹੁੰਦਾ
ਮਿਲਣ ਤੌ ਪਹਿਲਾਂ ਤੇ ਗੁਆਚਣ ਤੌ ਬਾਅਦ ਹਰ ਚੀਜ ਕੀਮਤੀ ਹੁੰਦੀ ਆ
ਚੁੱਪ ਨਾ ਸਮਝੀ ਸਬਰ ਆ ਹਜੇ ".ਤੋੜ ਵੀ ਦਿੰਦੇ ਕਦਰ ਆ ਹਜੇ"