ਮੈ ਆਪਣੀ ਕਦਰ ਆਪ ਘਟਾਈਏ ਆ ਬਸ ਕਸੂਰ ਐਨਾ ਸੀ ਉਸਨੂੰ ਹਦੋ ਵੱਧ ਪਿਆਰ ਕਰ ਬੈਠਾ
ਕਮੀਆਂ ਸਾਰਿਆ ਚ ਹੁੰਦੀਆਂ ਨੇ ਪਰ ਨਜ਼ਰ ਸਿਰਫ ਦੂਸਰਿਆਂ ਚ ਆਉਂਦੀਆਂ ਨੇ
ਬਦਲੇ ਜਮਾਨੇ ਵਿੱਚ ਕਦਰਾਂ ਦੀ ਛੋਟ ਏ #ਉੱਤੋਂ_ਉੱਤੋਂ ਸਾਰੇ ਚੰਗੇ ਮਨਾ ਵਿੱਚ ਖੋਟ ਏ
:ਕਦੇ ਬੈਠੀਂ ਸਾਡੇ ਨਾਲ ਚਾਹ ਤੇ, ਅਸੀਂ ਦਿਲ ਖੋਲਾਂਗੇ" ਤੂੰ ਦਿਮਾਗ ਨਾਲ ਸੁਣੀਂ, ਅਸੀਂ ਦਿਲ ਤੋਂ ਬੋਲਾਂਗੇ
ਦੋਵੇਂ ਦਿਲੋਂ ਕਰਨੀਆਂ ਪੈਂਦੀਆਂ , ਮੁਹੱਬਤ ਹੋਵੇ ਜਾ ਦੁਆ
ਖੁਦ ਨਾਲ ਮੁਹੱਬਤ ਕਰਨ ਲੱਗੇ ਆ ਜਦੋ ਦਾ ਸੁਣਿਆ ਖੁਦਾ ਦਿਲਾਂ ਵਿੱਚ ਰਹਿੰਦਾ ਏ
ਜ਼ਿੰਦਗੀ ਦੇ ਕੋਈ ਹੱਥ ਨਹੀਂ ਹੁੰਦੇ ਪਰ ਫਿਰ ਵੀ ਕਦੀ ਉਹ ਇਹੋ ਜੇਹਾ ਥੱਪੜ ਮਾਰਦੀ ਹੈ ਜੋ ਸਾਰੀ ਉਮਰ ਯਾਦ ਰਹਿੰਦਾ ਹੈ
ਨਾਕਾਮ ਮੁਹੱਬਤ ਵੀ ਬੜੇ ਕੰਮ ਦੀ ਹੁੰਦੀ ਆ ਦਿਲ ਮਿਲੇ ਨਾ ਮਿਲੇ ਇਲਜ਼ਾਮ ਜਰੂਰ ਮਿਲ ਜਾਂਦੇ ਨੇ
ਇੱਕ ਕਤਰਾ ਹੀ ਸਹੀ ਮਾਲਕਾ ਇਹੋ ਜਹੀ ਨੀਯਤ ਦਵੀ ਕਿ ਕਿਸੇ ਨੂੰ ਪਿਆਸਾ ਵੇਖਾ ਤਾਂ ਖ਼ੁਦ ਪਾਣੀ ਬਣਜਾ
ਕਦੇ ਬੈਠ ਸਾਡੇ ਵੀ ਕੋਲ ਸਾਜਨਾ ਦਿਲ ਦੇ ਵਰਕੇ ਫਰੋਲ ਸੱਜਣਾ ਪੜ੍ਹੀਏ ਇਸ਼ਕ ਦਿਆਂ ਲਫ਼ਜਾ ਨੂੰ ਜੋ ਪੜ੍ਹੇ ਨਾ ਕਿਸੇ ਨੇ ਹੋਣ ਸੱਜਣਾ
ਚਾਹ ਦਾ ਨਸ਼ਾ ਹੀ ਅਲੱਗ ਹੁੰਦਾ ਕੁਝ ਟਾਈਮ ਲਈ ਦੁੱਖ ਤਾਂ ਕੀ ਦੁੱਖ ਦੇਣ ਵਾਲੇ ਵੀ ਭੁੱਲ ਜਾਂਦੇ ਨੇ
ਮੈ ਕਦੇ ਵੀ ਰਿਸ਼ਤਾ ਕਿਸੇ ਮੱਤਲਬ ਲਈ ਨਹੀਂ ਰੱਖਿਆ ਜਿਸਦਾ ਦਿਲ ਭਰਦਾ ਗਿਆ ਉਹ ਹੋਲੀ ਹੋਲੀ ਛੱਡਦੇ ਗਏ
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ ਨਾਂ ਯਾਦ ਕਰੀ ਨਾਂ ਯਾਦ ਆਵੀ
ਸਭ ਤੋਂ ਔਖਾ ਵਕਤ ਉਸ ਵੇਲੇ ਹੁੰਦਾ ਹੈ ਜਦੋਂ ਦਿਲ ਵਿੱਚ ਹਜ਼ਾਰਾਂ ਗੱਲਾਂ ਹੋਣ ਪਰ ਉਨ੍ਹਾਂ ਨੂੰ ਸਾਂਝਾ ਕਰਨ ਵਾਲਾ ਕੋਈ ਨਾਂ ਹੋਵੇ .
ਕੁੱਝ ਗੈਰ ਇਹੋ ਜਿਹੇ ਮਿਲੇ, ਜੋ ਮੈਨੂੰ ਆਪਣਾ ਬਣਾ ਗਏ, ਕੁੱਝ ਆਪਣੇ ਇਹੋ ਜਿਹੇ ਨਿਕਲੇ, ਜੋ ਗੈਰਾ ਦਾ ਮਤਲਬ ਸਿਖਾ ਗਏ
ਜ਼ਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ , ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ,
ਅਸੀ ਤਾਂ ਸ਼ੌਕ ਦੇ ਖਿਡਾਰੀ ਹਾਂ..ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜਿਕਰ,
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ, ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ,
ਇੰਨੇ ਗੁਨਾਹ ਨਾ ਕਰਿਆ ਕਰ ਦਿਲਾਂ, ਜੇ ਓਹ ਖਫ਼ਾ ਹੋ ਜਾਵੇ ਤਾਂ ਸਕੂਨ ਦੀ ਮੌਤ ਵੀ ਨਹੀਂ ਮਿਲਦੀ ,
ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ. ,
ਲੁੱਕ ਛਿਪ ਕੇ ਗੁਨਾਹ ਹੁੰਦੇ ਨੇ, ਮਹੋਬਤ ਨਹੀਂ,
ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ,ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ ,
ਤਾਲਾ 🔒 ਜੁਬਾਨ ਤੇ ਰੱਖੀ ਦਾ, ਅਕਲ👈 ਤੇ ਨਹੀਂ ਦੁੱਖ ਦਿੱਲ❤ ਚ ਰੱਖੀ ਦਾ, ਸ਼ਕਲ ਤੇ ਨਹੀਂ..😊,
ਸੋਹਣੀਆਂ ਹਸੀਨਾ ਤੇ ਮਾੜੀਆਂ ਮਸ਼ੀਨਾਂ.. ਇਹ ਦੋਵੇਂ ਹੀ ਯਾਰਾਂ ਪੈਸੇ ਬੜੇ ਖਾਂਦੀਆਂ..,
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ.. ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ, ਕੁਛ ਇਨਸਾਨਾਂ ਨੇ .,
ਰੱਬ ਦੀ ਕਚਿਹਰੀ ਦੀ ਵਕਾਲਤ ਬੜੀ ਨਿਆਰੀ ਏ, ਖਾਮੋਸ਼ ਰਹੋ ਕਰਮ ਕਰੋ ਸਭ ਦਾ ਮੁਕੱਦਮਾ ਜਾਰੀ ਏ .,
ਚੱਲਦੇ ਰਹਿਣਗੇ ਕਾਫਲੇ ਮੇਰੇ ਬਗੇਰ ਵੀ ਏਥੇ, ਇਕ ਤਾਰਾ ਟੁੱਟਣ ਨਾਲ ਅਸਮਾਨ ਸੁੰਨਾ ਨੀ ਹੁੰਦਾ.,
ਮੁਸ਼ਕਿਲ ਕੁਝ ਵੀ ਨਹੀਂ, ਬਸ ਜ਼ਿਦ ਕੀ ਬਾਤ ਹੈ, ਇਕ ਨਦਾਨ ਸਾ ਦਿਲ ਔਰ ਲਾਖੋ ਜਜਬਾਤ ਹੈ..,
ਫਿਤਰਤ ਕਿਸੇ ਦੀ ਐਵੇ ਨਾ ਅਜਮਾਇਆ ਕਰ,, ਹਰ ਸ਼ਕਸ ਆਪਣੀ ਹੱਦ ਚ ਲਾਜਵਾਬ ਹੁੰਦਾ..,