ਕਾਫ਼ੀ ਵਜਨ ਵਾਲਾ ਸ਼ਬਦ ਏ 'ਮਤਲਬ', ਤਾਹੀ ਤਾ ਇਕ ਵਾਰ ਨਿਕਲ ਜਾਣ ਤੋਂ ਬਾਅਦ ਰਿਸ਼ਤੇ ਹਲਕੇ ਹੋ ਜਾਂਦੇ ਨੇ,,
ਕਿਸੇ ਦੀ ਆਦਤ ਹੋ ਜਾਣਾ ਮੁਹੱਬਤ ਹੋ ਜਾਣ ਤੋੰ ਵੀ ਖ਼ਤਰਨਾਕ ਏ.
ਕਿਸੇ ਨੂੰ ਸੁੱਟਣ ਦੀ ਜਿੱਦ ਨੀ ਖੁਦ ਨੂੰ ਬਣਾਉਣ ਦਾ ਜਨੂੰਨ ਆ.
ਮੁਹੱਬਤ ਵਕਤ ਮੰਗਦੀ ਹੈ.. ਤੋਹਫੇ ਨਹੀਂ,,
ਕਈਆਂ ਨੂੰ ਰੋਕੇ ਵੀ ਯਾਰ ਨਾ ਮਿਲਦੇ😣 ਕਈ ਹਾਸੇ-ਹਾਸੇ 'ਚ ਹੀ ਯਾਰ ਗਵਾ ਲੈਂਦੇ.
ਕਦੇ _ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ..::::.ਜਿਹਨਾ ਅਸੀ ਸੋਚ ਲੈਂਦੇ ਹਾਂ,
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...ਬੋਲਣਾ ਵੀ ਆਉਦਾ ਤੇ ਰੋਲਣਾ ਵੀ.
ਡਿਗਦੇ ਉਹੀ ਦਰੱਖਤ ਹਨ , ਜਿਨ੍ਹਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹੋਣ ਪਰ ਦੋਸ਼ ਮੀਂਹ - ਹਨ੍ਹੇਰੀ 'ਤੇ ਲੱਗ ਜਾਂਦਾ ਹੈ,,
ਅਕਲਮੰਦ ਵਿਅਕਤੀ ਹਰ ਛੋਟੀ ਗ਼ਲਤੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਵਧੇਰੇ ਠੋਕਰਾਂ ਖਾਂਦਾ ਹੈ,,
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ, ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ,,